Advertisment

ਐਕਸ਼ਨ ਡਾਇਰੈਕਟਰ ਦੀ ਮੌਤ ਤੋਂ ਬਾਅਦ ਹੁਣ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ

author-image
By Rupinder Kaler
New Update
ਐਕਸ਼ਨ ਡਾਇਰੈਕਟਰ ਦੀ ਮੌਤ ਤੋਂ ਬਾਅਦ ਹੁਣ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ
Advertisment
ਬਾਲੀਵੁੱਡ ਅਦਾਕਾਰਾ ਕੁਮ ਕੁਮ ਦਾ ਦਿਹਾਂਤ ਹੋ ਗਿਆਂ ਹੈ, ਉਹ 86 ਸਾਲਾਂ ਦੇ ਸਨ । ਉਹਨਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਉਹਨਾਂ ਦੇ ਦਿਹਾਂਤ ਤੇ ਜਗਦੀਪ ਦੇ ਬੇਟੇ ਜਾਵੇਦ ਜਾਫਰੀ ਨੇ ਟਵੀਟ ਕੀਤਾ ਹੈ । ਉਹਨਾਂ ਨੇ ਲਿਖਿਆ ਹੈ ‘ਅਸੀਂ ਇੱਕ ਹੋਰ ਹੀਰਾ ਗਵਾ ਦਿੱਤਾ ਹੈ, ਮੈਂ ਬਚਪਨ ਤੋਂ ਹੀ ਇਹਨਾਂ ਨੂੰ ਜਾਣਦਾ ਸੀ । ਉਹ ਸਾਡੇ ਲਈ ਪਰਿਵਾਰ ਸੀ, ਚੰਗੀ ਇਨਸਾਨ । ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ, ਕੁਮ ਕੁਮ ਅੰਟੀ’ । https://twitter.com/NavedJafri_BOO/status/1288018575504969728 ਬਾਲੀਵੁੱਡ ਡਾਇਰੈਕਟਰ ਅਮਿਤ ਸ਼ਰਮਾ ਨੇ ਵੀ ਉਹਨਾਂ ਦੇ ਦਿਹਾਂਤ ਤੇ ਟਵੀਟ ਕੀਤਾ ਹੈ । ਉਹਨਾਂ ਨੇ ਲਿਖਿਆ ਹੈ ‘ਕੱਲ੍ਹ ਦੀ ਖੂਬਸੁਰਤ ਤੇ ਪ੍ਰਤਿਭਾਸ਼ਾਲੀ ਅਦਾਕਾਰਾ….ਜਿਸ ਨੇ ਕਈ ਸੁਪਰ ਹਿੱਟ ਫ਼ਿਲਮਾਂ ਤੇ ਗਾਣੇ ਸਾਨੂੰ ਦਿੱਤੇ …ਅੱਜ ਉਹਨਾਂ ਦਾ ਦਿਹਾਂਤ ਹੋ ਗਿਆ …ਰੱਬ ਉਹਨਾਂ ਦੀ ਆਤਮਾਂ ਨੂੰ ਸ਼ਾਂਤੀ ਦੇਵੇ ….ਮੇਰੀ ਬੇਨਤੀ ਹੈ ਕਿ ਤੁਸੀਂ ਉਹਨਾਂ ਦੇ ਪਰਿਵਾਰ ਲਈ ਪ੍ਰਾਰਥਨਾ ਕਰੋ’ । https://twitter.com/Anilsharma_dir/status/1288034848460996609
Advertisment

Stay updated with the latest news headlines.

Follow us:
Advertisment
Advertisment
Latest Stories
Advertisment