ਮਸ਼ਹੂਰ ਅਦਾਕਾਰਾ ਨੇ ਧੂਮ-ਧਾਮ ਨਾਲ ਕੀਤਾ ਵਿਆਹ, ਖੁਸ਼ ਹੋਣ ਦੀ ਬਜਾਏ ਇਸ ਜੋੜੀ ਨੂੰ ਦੇਖ ਫੈਨਜ਼ ਹੋਏ ਨਿਰਾਸ਼

written by Lajwinder kaur | September 02, 2022

Tamil TV Actress Mahalakshmi And Producer Ravindhar Chandrasekharan's Wedding Pics: ਨਿਰਮਾਤਾ ਰਵਿੰਦਰ ਚੰਦਰਸ਼ੇਖਰਨ ਨੇ ਮਸ਼ਹੂਰ ਅਦਾਕਾਰਾ ਮਹਾਲਕਸ਼ਮੀ ਨਾਲ ਵਿਆਹ ਕਰਵਾ ਲਿਆ ਹੈ। ਜੋੜੇ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ 'ਤੇ ਕਰੀਬੀ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਸ਼ੇਅਰ ਕੀਤੀਆਂ ਹਨ।

ਮਹਾਲਕਸ਼ਮੀ, ਜਿਸਦਾ ਪਹਿਲਾਂ ਅਨਿਲ ਨਾਲ ਵਿਆਹ ਹੋਇਆ ਸੀ ਅਤੇ ਉਸਦਾ ਇੱਕ ਪੁੱਤਰ ਵੀ ਹੈ। ਪਰ ਕੁਝ ਕਾਰਨਾਂ ਕਰਕੇ ਇਹ ਵਿਆਹ ਨਹੀਂ ਚੱਲ ਪਾਇਆ ਤੇ ਦੋਵਾਂ ਨੇ ਇੱਕ ਦੂਜੇ ਤੋਂ ਤਲਾਕ ਲੈ ਲਿਆ। ਨਿਰਮਾਤਾ ਰਵਿੰਦਰ ਚੰਦਰਸ਼ੇਖਰਨ ਦਾ ਹੁਣ ਮਹਾਲਕਸ਼ਮੀ ਨਾਲ ਵਿਆਹ ਹੋ ਗਿਆ ਹੈ। ਦੋਵਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਸੋਨਮ ਕਪੂਰ ਨੇ ਬੇਟੇ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਝਲਕ, ਡਿਲੀਵਰੀ ਤੋਂ ਬਾਅਦ ਦਿਖਾਇਆ ਪੇਟ, ਦੇਖੋ ਤਸਵੀਰਾਂ

inside image of ravinder wedding pic image source Facebook

ਇਸ ਵੈਂਡਿੰਗ ਪ੍ਰੋਗਰਾਮ ‘ਚ ਕੁਝ ਚੋਣਵੇਂ ਲੋਕ ਹੀ ਸ਼ਾਮਿਲ ਹੋਏ। ਰਵੀ ਅਤੇ ਮਹਾਲਕਸ਼ਮੀ ਦਾ ਵਿਆਹ ਰਵਾਇਤੀ ਤਰੀਕੇ ਨਾਲ ਦੱਖਣੀ ਰੀਤੀ ਰਿਵਾਜਾਂ ਨਾਲ ਕੀਤਾ ਗਿਆ। ਅਭਿਨੇਤਰੀ ਮਹਾਲਕਸ਼ਮੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਵਿਆਹ ਦੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।

tv actress and producer ravinder wedding pic image source Facebook

ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਮਹਾਲਕਸ਼ਮੀ ਅਤੇ ਰਵੀ ਰਵਾਇਤੀ ਲੁੱਕ 'ਚ ਨਜ਼ਰ ਆ ਰਹੇ ਹਨ। ਦੋਹਾਂ ਇੱਕ ਦੂਜੇ ਨੂੰ ਪਾ ਕੇ ਕਾਫੀ ਖੁਸ਼ੀ ਨਜ਼ਰ ਆ ਰਹੇ ਹਨ।

ਇਨ੍ਹਾਂ ਤਸਵੀਰਾਂ 'ਤੇ ਮਹਾਲਕਸ਼ਮੀ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਤੁਸੀਂ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਏ ਹੋ...ਤੇਰੇ ਪਿਆਰ ਨੇ ਮੇਰੀ ਜਿੰਦਗੀ ਵਿੱਚ ਇੱਕ ਵੱਖਰਾ ਰੰਗ ਭਰ ਦਿੱਤਾ ਹੈ...ਮੇਰੇ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ’।

wedding pic 2 image source Facebook

ਉਨ੍ਹਾਂ ਦੇ ਸਾਰੇ ਦੋਸਤ, ਪ੍ਰਸ਼ੰਸਕ ਅਤੇ ਰਿਸ਼ਤੇਦਾਰ ਰਵਿੰਦਰ ਚੰਦਰਸ਼ੇਖਰਨ ਅਤੇ ਮਹਾਲਕਸ਼ਮੀ ਦੇ ਵਿਆਹ ਦੀਆਂ ਇਨ੍ਹਾਂ ਸ਼ਾਨਦਾਰ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਨੇ ਤੇ ਵਧਾਈਆਂ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਵਿਆਹ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਜੀਵਨ ਦੀ ਇਸ ਨਵੀਂ ਸ਼ੁਰੂਆਤ ਲਈ ਪ੍ਰਸ਼ੰਸਕ ਮਹਾਲਕਸ਼ਮੀ ਅਤੇ ਰਵੀ ਨੂੰ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ। ਪਰ ਕੁਝ ਯੂਜ਼ਰ ਇਸ ਜੋੜੀ ਨੂੰ ਟ੍ਰੋਲਰ ਕਰ ਰਹੇ ਹਨ।

You may also like