ਪਤੀ ਰਾਜ ਕੌਸ਼ਲ ਨਾਲ ਬਿਤਾਏ 25 ਸਾਲਾਂ ਨੂੰ ਯਾਦ ਕਰਕੇ ਅਦਾਕਾਰਾ ਮੰਦਿਰਾ ਬੇਦੀ ਹੋਈ ਭਾਵੁਕ, ਸਾਂਝੀਆਂ ਕੀਤੀਆਂ ਥ੍ਰੋਅਬੈਕ ਤਸਵੀਰਾਂ

written by Lajwinder kaur | July 15, 2021

ਏਨੀਂ ਦਿਨੀਂ ਬਾਲੀਵੁੱਡ ਐਕਟਰੈੱਸ ਮੰਦਿਰਾ ਬੇਦੀ ਆਪਣੀ ਜ਼ਿੰਦਗੀ ਦੇ ਬਹੁਤ ਹੀ ਦੁੱਖਦਾਇਕ ਦੌਰ ‘ਚੋਂ ਗੁਜ਼ਰ ਰਹੀ ਹੈ। ਹਾਲ ਹੀ ਵਿੱਚ ਉਨ੍ਹਾਂ ਦੇ ਪਤੀ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਰਾਜ ਕੌਸ਼ਲ ਦਾ ਦਿਹਾਂਤ ਹੋਇਆ। 49 ਸਾਲਾ ਰਾਜ ਕੌਸ਼ਲ 30 ਜੂਨ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਜਿਸ ਕਰਕੇ ਅਦਾਕਾਰਾ ਮੰਦਿਰਾ ਬੇਦੀ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਆਪਣੇ ਪਤੀ ਦੀ ਮੌਤ ਤੋਂ 14 ਦਿਨਾਂ ਬਾਅਦ ਮੰਦਿਰਾ ਬੇਦੀ ਨੂੰ ਰਾਜ ਕੌਸ਼ਲ ਨਾਲ ਜੁੜੇ ਆਪਣੀ ਜ਼ਿੰਦਗੀ ਦੇ 25 ਸਾਲ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ।

Mandira bedi image source- instagram

ਹੋਰ ਪੜ੍ਹੋ : ਖ਼ਾਨ ਭੈਣੀ ਤੇ ਮਨਕਿਰਤ ਪੰਨੂ ਦਾ ਨਵਾਂ ਗੀਤ ‘SHARTAN’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਹੋਰ ਪੜ੍ਹੋ : ਸਰਦਾਰੀ ਲੁੱਕ ‘ਚ ਨਜ਼ਰ ਆਇਆ ਗਿੱਪੀ ਗਰੇਵਾਲ ਦਾ ਛੋਟਾ ਪੁੱਤਰ ਗੁਰਬਾਜ਼ ਗਰੇਵਾਲ, ਆਪਣੀ ਕਿਊਟ ਅਦਾਵਾਂ ਦੇ ਨਾਲ ਜਿੱਤ ਰਿਹਾ ਹੈ ਹਰ ਇੱਕ ਦਾ ਦਿਲ, ਦੇਖੋ ਵੀਡੀਓ

mandira bedi shared emotional post image source- instagram

ਮੰਦਿਰਾ ਬੇਦੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਰਾਜ ਕੌਸ਼ਲ ਨਾਲ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਪਤੀ ਨਾਲ ਰੋਮਾਂਟਿਕ ਅੰਦਾਜ਼' ਚ ਨਜ਼ਰ ਆ ਰਹੀ ਹੈ। ਤਸਵੀਰਾਂ ਨੂੰ ਸਾਂਝਾ ਕਰਦਿਆਂ ਮੰਦਿਰਾ ਬੇਦੀ ਨੇ ਇਕ ਲਿਖਿਆ ਹੈ-‘ਇੱਕ- ਦੂਜੇ ਨੂੰ ਜਾਣ ਦੇ ਹੋਏ 25 ਸਾਲ... ਵਿਆਹ ਨੂੰ 23 ਸਾਲ .... ਸਾਰੇ ਸੰਘਰਸ਼ ਦੇ ਜ਼ਰੀਏ..ਜ਼ਿੰਦਗੀ ਦੇ ਉਤਾਅ-ਚੜ੍ਹਾਅ..’ । ਮੰਦਿਰਾ ਬੇਦੀ ਦੀ ਇਹ ਪੋਸਟ ਅਤੇ ਪਤੀ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੇ ਪ੍ਰਸ਼ੰਸਕ ਤੇ ਕਲਾਕਾਰ ਸਾਥੀ ਵੀ ਕਮੈਂਟ ਕਰਕੇ ਮੰਦਿਰਾ ਨੂੰ ਹੌਸਲਾ ਦੇ ਰਹੇ ਨੇ।

Raj Kaushal-Mandira Bedi image source- instagram

ਇਸ ਤੋਂ ਪਹਿਲਾਂ ਵੀ ਮੰਦਿਰਾ ਬੇਦੀ ਨੇ ਬੁੱਧਵਾਰ ਰਾਤ ਨੂੰ ਆਪਣੇ ਪਤੀ ਰਾਜ ਕੌਸ਼ਲ ਨੂੰ ਯਾਦ ਕਰਦਿਆਂ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ। ਜਿਸ ਚ ਉਨ੍ਹਾਂ ਨੇ ਪੈੱਨ ਨਾਲ ਰਾਜੀ ਲਿਖਿਆ ਹੋਇਆ ਸੀ ਤੇ ਕੈਪਸ਼ਨ ਚ ਲਿਖਿਆ ਸੀ ਤੁਹਾਡੀ ਬਹੁਤ ਯਾਦ ਆ ਰਹੀ ਹੈ।

 

 

View this post on Instagram

 

A post shared by Mandira Bedi (@mandirabedi)

0 Comments
0

You may also like