ਕੜਾਕੇ ਦੀ ਠੰਡ ‘ਚ ਅਦਾਕਾਰਾ ਮੇਘਾ ਗੁਪਤਾ ਦਾ ਦਿਖਿਆ ਬੋਲਡ ਅੰਦਾਜ਼, ਆਈਸ ਬਾਥ ਲੈਂਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ

written by Shaminder | December 30, 2021

ਕੜਾਕੇ ਦੀ ਠੰਡ ‘ਚ ਜਿੱਥੇ ਇਨਸਾਨ ਗਰਮ ਪਾਣੀ ਦੇ ਨਾਲ ਨਹਾਉਣ ਤੋਂ ਪਹਿਲਾਂ ਵੀ ਦੋ ਵਾਰ ਸੋਚਦਾ ਹੈ । ਅਜਿਹੇ ‘ਚ ਠੰਡੇ ਪਾਣੀ ਨਾਲ ਨਹਾਉਣ ਬਾਰੇ ਤਾਂ ਸੋਚ ਵੀ ਨਹੀਂ ਸਕਦਾ । ਪਰ ਛੋਟੇ ਪਰਦੇ ਦੀ ਅਦਾਕਾਰਾ ਮੇਘਾ ਗੁਪਤਾ (Megha Gupta) ਨੇ ਆਈਸ ਬਾਥ ਲੈ ਕੇ ਸਭ ਨੂੰ ਦੰਦਾਂ ਥੱਲੇ ਉਂਗਲੀਆਂ ਦਬਾਉਣ ਲਈ ਮਜਬੂਰ ਕਰ ਦਿੱਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੇਘਾ ਇੱਕ ਟੱਬ ‘ਚ ਬੈਠੀ ਹੋਈ ਹੈ ਜਿਸ ‘ਚ ਬਰਫ ਅਤੇ ਬਰਫ ਵਾਲਾ ਪਾਣੀ ਹੈ । ਆਪਣੇ ਦੋਵਾਂ ਹੱਥਾਂ ਨੂੰ ਜੋੜ ਕੇ ਉਹ ਇਸ ਟੱਬ ‘ਚ ਆਈਸ ਬਾਥ (Ice Bath)  ਦਾ ਮਜ਼ਾ ਲੈ ਰਹੀ ਹੈ ।

megha Gupta,, image From instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਬੇਟੇ ਗੁਰਬਾਜ਼ ਗਰੇਵਾਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਇਸ ਤੋਂ ਇਲਾਵਾ ਅਦਾਕਾਰਾ ਨੇ ਕੁਝ ਦਿਨ ਪਹਿਲਾਂ ਬਾਥਰੂਮ ‘ਚ ਨਹਾਉਂਦੇ ਹੋਏ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਦਾ ਕਾਫੀ ਬੋਲਡ ਅੰਦਾਜ਼ ਨਜ਼ਰ ਆ ਰਿਹਾ ਸੀ । ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਤੜਥੱਲੀ ਜਿਹੀ ਮਚਾ ਦਿੱਤੀ ਸੀ ।ਇਨ੍ਹਾਂ ਤਸਵੀਰਾਂ ’ਚ ਮੇਘਾ ਗੁਪਤਾ ਦੀ ਬੈਕ ਸਾਈਡ ਦਿੱਖ ਰਹੀ ਸੀ ।

megha gupta

ਤਸਵੀਰਾਂ ’ਚ ਉਹ ਬਿਕਨੀ ’ਚ ਨਜ਼ਰ ਆ ਰਹੀ ਸੀ, ਜਿਸ ’ਚ ਉਸਦਾ ਬੋਲਡ ਅੰਦਾਜ਼ ਸਾਫ਼ ਨਜ਼ਰ ਆ ਰਿਹਾ ਹੈ। ਫੈਂਨਸ ਉਸਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਇਹ ਬਾਥਰੂਮ ਤਸਵੀਰਾਂ ਸ਼ੇਅਰ ਕਰਦੇ ਹੋਏ ਮੇਘਾ ਗੁਪਤਾ ਨੇ ਕਿਹਾ ਉਸਨੇ ਠੰਢੇ ਪਾਣੀ ’ਚ ਸ਼ਾਵਰ ਲਿਆ ਸੀ। ਇੰਨਾ ਹੀ ਨਹੀਂ ਅਦਾਕਾਰਾ ਨੇ ਠੰਢੇ ਪਾਣੀ ਨਾਲ ਨਹਾਉਣ ਦੇ ਫ਼ਾਇਦੇ ਵੀ ਦੱਸੇ।ਮੇਘਾ ਗੁਪਤਾ ਛੋਟੇ ਪਰਦੇ ਦੀ ਅਦਾਕਾਰਾ ਹੈ ਅਤੇ ਅਕਸਰ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ । ਉਹ ਬੋਲਡ ਤਸਵੀਰਾਂ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ । ਅਦਾਕਾਰੀ ਦੇ ਨਾਲੋਂ ਉਹ ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ।

 

View this post on Instagram

 

A post shared by Megha Gupta (@meghaguptaofficial)

You may also like