ਅਦਾਕਾਰਾ ਮਿਥਿਲਾ ਪਾਲਕਰ ਨੂੰ ਵੀ ਹੋਇਆ ਕੋਰੋਨਾ, ਸ਼ੇਅਰ ਕੀਤਾ ਹੈਲਥ ਅਪਡੇਟ

written by Pushp Raj | January 08, 2022

ਭਾਰਤ ਵਿੱਚ ਕੋਵਿਡ -19 ਦੇ ਫੈਲਣ ਨਾਲ, ਬਹੁਤ ਸਾਰੇ ਬਾਲੀਵੁੱਡ ਅਤੇ ਟਾਲੀਵੁੱਡ ਸਿਤਾਰੇ ਇਸ ਵਾਇਰਸ ਨਾਲ ਪ੍ਰਭਾਵਿਤ ਹੋ ਰਹੇ ਹਨ। ਸ਼ੁੱਕਰਵਾਰ ਨੂੰ, ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਦੱਸਿਆ ਸੀ ਕਿ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ,ਪਰ ਦੂਜੇ ਪਾਸੇ, ਤ੍ਰਿਬੰਗਾ ਅਦਾਕਾਰਾ ਮਿਥਿਲਾ ਪਾਲਕਰ ਨੇ ਦੱਸਿਆ ਕਿ ਉਹ ਕੋਰੋਨਾ ਪੌਜ਼ੀਟਿਵ ਹੋ ਗਈ ਹੈ।


ਮਿਥਿਲਾ ਪਾਲਕਰ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, " ਹੈਲੋ ਦੋਸਤੋ! ਮੈਂ ਆਪਣੇ ਜਨਮਦਿਨ ਦੇ ਇਸ ਹਫਤੇ ਦੀ ਸ਼ੁਰੂਆਤ ਕੋਵਿਡ -19 ਪੌਜ਼ੀਟਿਵ ਹੋਣ ਨਾਲ ਕੀਤੀ ਹੈ। ਮੈਂ ਜਾਣਦੀ ਹਾਂ ਕਿ ਇਹ ਇੱਕ ਬੇਕਾਰ ਗੱਲ ਹੈ। ਮੈਂ ਆਪਣੇ ਅੰਦਰ ਹਲਕੇ ਲੱਛਣਾਂ ਨੂੰ ਦੇਖਿਆ। ਮੈਂ ਆਪਣੇ ਆਪ ਨੂੰ ਪਰਿਵਾਰ ਤੋਂ ਵੱਖ ਕਰ ਲਿਆ ਸੀ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਪਰਿਵਾਰ ਮੇਰੇ ਤੋਂ ਬਹੁਤ ਦੂਰ ਹੈ ਅਤੇ ਮੈਂ ਬਹੁਤ ਧਿਆਨ ਨਾਲ ਰਹਿ ਰਹੀ ਹਾਂ, ਖਾਸ ਤੌਰ 'ਤੇ ਉਨ੍ਹਾਂ ਬਜ਼ੁਰਗਾਂ ਨਾਲ ਜਿਨ੍ਹਾਂ ਨੂੰ ਮੈਂ ਮਿਲੀ ਹਾਂ। ਮੈਂ ਇਸ ਸਮੇਂ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰ ਰਹੀ ਹਾਂ"।

Image Source: Instagram

ਮਿਥਿਲਾ ਨੇ ਅੱਗੇ ਲਿਖਿਆ, "ਮੈਂ ਪਿਛਲੇ 10 ਦਿਨਾਂ ਵਿੱਚ ਜਿੰਨੇ ਵੀ ਲੋਕਾਂ ਨੂੰ ਮਿਲੀ ਹਾਂ, ਉਨ੍ਹਾਂ ਸਾਰਿਆਂ ਨੂੰ ਦੱਸਿਆ ਹੈ ਕਿ ਮੈਂ ਕੋਵਿਡ ਪਾਜ਼ੀਟਿਵ ਹੋ ਗਈ ਹਾਂ। ਉਨ੍ਹਾਂ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਮਾਸਕ ਪਹਿਨੋ ਅਤੇ ਆਪਣੀ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ।"

ਹੋਰ ਪੜ੍ਹੋ : ਬਾਹੂਬਲੀ ਫ਼ਿਲਮ ਦੇ ਕੱਟਪਾ ਸਤਿਆਰਾਜ ਹਸਪਤਾਲ 'ਚ ਦਾਖਲ,ਪਿਛਲੇ ਦਿਨੀਂ ਹੋਏ ਸੀ ਕੋਰੋਨਾ ਸੰਕਰਮਿਤ
ਜੇਕਰ ਮਿਥਿਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਆਖ਼ਰੀ ਵਾਰ ਲਿਟਲ ਥਿੰਗਜ਼ ਦੇ ਸੀਜ਼ਨ 4 ਵਿੱਚ ਦੇਖਿਆ ਗਿਆ ਸੀ। ਇਹ ਇੱਕ ਨੌਜਵਾਨ ਜੋੜੇ ਦੀ ਕਹਾਣੀ ਹੈ ਜੋ ਆਪਣੀ ਜ਼ਿੰਦਗੀ ਦੇ ਹਰ ਛੋਟੇ-ਛੋਟੇ ਪਲ ਨੂੰ ਬਿਆਨ ਕਰਦੀ ਹੈ।

ਮਿਥਿਲਾ ਤੋਂ ਇਲਾਵਾ ਸਤਿਆਰਾਜ, ਮਹੇਸ਼ ਬਾਬੂ, ਕੁਬਰਾ ਸੈਤ ​​ਅਤੇ ਵਿਸ਼ਾਲ ਡਡਲਾਨੀ ਤੇ ਹੋਰਨਾਂ ਕਈ ਸਿਤਾਰੇ ਵੀ ਇਸ ਸਮੇਂ ਕੋਵਿਡ ਦੇ ਕਹਿਰ ਨਾਲ ਜੂਝ ਰਹੇ ਹਨ।

You may also like