ਬਾਹੂਬਲੀ ਫ਼ਿਲਮ ਦੇ ਕੱਟਪਾ ਸਤਿਆਰਾਜ ਹਸਪਤਾਲ 'ਚ ਦਾਖਲ,ਪਿਛਲੇ ਦਿਨੀਂ ਹੋਏ ਸੀ ਕੋਰੋਨਾ ਸੰਕਰਮਿਤ

written by Pushp Raj | January 08, 2022

ਕੋਰੋਨਾ ਵਾਇਰਸ ਨੇ ਮੁੜ ਇੱਕ ਵਾਰ ਦੇਸ਼ ਭਰ ਦੇ ਲੋਕਾਂ ਨੂੰ ਆਪਣੀ ਚਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਹੁਣ ਆਮ ਲੋਕਾਂ ਦੇ ਨਾਲ-ਨਾਲ ਫ਼ਿਲਮੀ ਜਗਤ ਦੇ ਸਿਤਾਰੇ ਵੀ ਇਸ ਦੀ ਚਪੇਟ ਵਿੱਚ ਆ ਰਹੇ ਹਨ। ਹੁਣ ਸਾਊਥ ਇੰਡਸਟਰੀ ਦੇ ਦਿੱਗਜ ਅਦਾਕਾਰ ਸਤਿਆਰਾਜ ਦੀ ਤਬੀਅਤ ਖ਼ਰਾਬ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸਤਿਆਰਾਜ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਤਿਆਰਾਜ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਸੀ। ਮੀਡੀਆ ਰਿਪੋਰਟਸ ਦੇ ਮੁਤਾਬਕ ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਦੇ ਕਾਰਨ ਉਨ੍ਹਾਂ ਨੂੰ ਚੇਨਈ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਕੋਰੋਨਾ ਦੇ ਹਲਕੇ ਲੱਛਣ ਨਜ਼ਰ ਆ ਰਹੇ ਸਨ, ਤੇ ਬਾਅਦ ਵਿੱਚ ਟੈਸਟ ਕਰਵਾਉਣ 'ਤੇ ਉਨ੍ਹਾਂ ਦਾ ਟੈਸਟ ਪੌਜ਼ੀਟਿਵ ਆਇਆ।

ਕੋਰੋਨਾ ਪੀੜਤ ਹੋਣ ਦੇ ਚਲਦੇ ਉਨ੍ਹਾਂ ਦੀ ਤਬੀਅਤ 'ਚ ਸੁਧਾਰ ਨਹੀਂ ਹੋ ਰਿਹਾ ਸੀ। ਅਚਾਨਕ ਸ਼ੁੱਕਰਵਾਰ ਨੂੰ ਸਤਿਆਰਾਜ ਦੀ ਤਬੀਅਤ ਜ਼ਿਆਦ ਖ਼ਰਾਬ ਹੋ ਗਈ। ਇਸ ਲਈ ਉਨ੍ਹਾਂ ਨੂੰ ਸ਼ੁੱਕਰਵਾਰ ਸ਼ਾਮ 7 ਵਜੇ ਹਸਪਾਲਤ 'ਚ ਦਾਖਲ ਕਰਵਾਇਆ ਗਿਆ। ਫਿਲਹਾਲ ਅਜੇ ਤੱਕ ਉਨ੍ਹਾਂ ਦੀ ਸਿਹਤ ਸਬੰਧੀ ਕੋਈ ਅਪਡੇਟ ਅਧਿਕਾਰਕ ਤੌਰ 'ਤੇ ਨਹੀਂ ਦਿੱਤੀ ਗਈ।

ਹੋਰ ਪੜ੍ਹੋ : ਤਾਪਸੀ ਪੰਨੂ ਨੇ ਆਪਣੀ ਅਗਲੀ ਫ਼ਿਲਮ 'ਲੂਪ ਲਪੇਟਾ' ਲਈ ਤਾਹਿਰ ਰਾਜ ਭਸੀਨ ਨਾਲ ਮਿਲਾਇਆ ਹੱਥ

ਸਾਊਥ ਇੰਡਸਟਰੀ ਦੇ ਦਿੱਗਜ ਅਦਾਕਾਰ ਸਤਿਆਰਾਜ ਨੂੰ ਤਾਮਿਲ ਫਿਲਮਾਂ ਦਾ ਸੁਪਰਸਟਾਰ ਕਿਹਾ ਜਾਂਦਾ ਹੈ। ਉਨ੍ਹਾਂ ਨੇ 1978 ਵਿੱਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਤਿਆਰਾਜ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ 'ਸੱਤਮ ਏਨ ਕਾਇਲ' ਨਾਲ ਕੀਤੀ ਸੀ। ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ, ਸਤਿਆਰਾਜ ਨੂੰ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਮਿਲਦੀਆਂ ਸਨ। ਜਦੋਂ ਉਹ ਸਿਰਫ਼ 31 ਸਾਲ ਦੇ ਸਨ ਤਾਂ ਉਨ੍ਹਾਂ ਨੇ ਰਜਨੀਕਾਂਤ ਦੇ ਪਿਤਾ ਦੀ ਭੂਮਿਕਾ ਨਿਭਾਈ ਸੀ। ਜਦੋਂ ਕਿ ਉਸ ਸਮੇਂ ਰਜਨੀਕਾਂਤ ਦੀ ਉਮਰ 35 ਸਾਲ ਸੀ।


ਬਹੁਤ ਸਾਰੇ ਲੋਕਾਂ ਨੇ ਇਹ ਨਹੀਂ ਦੇਖਿਆ ਹੋਵੇਗਾ ਕਿ ਫ਼ਿਲਮ ਚੇਨਈ ਐਕਸਪ੍ਰੈਸ ਵਿੱਚ ਅਭਿਨੇਤਾ ਸਤਿਆਰਾਜ ਨੇ ਦੀਪਿਕਾ ਦੇ ਪਿਤਾ ਦੀ ਵੀ ਭੂਮਿਕਾ ਨਿਭਾਈ ਸੀ।ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਪਰ ਫ਼ਿਲਮ ਬਾਹੂਬਲੀ 'ਚ ਕਟੱਪਾ ਦੇ ਕਿਰਦਾਰ ਤੋਂ ਉਨ੍ਹਾਂ ਨੂੰ ਦੇਸ਼ ਤੇ ਵਿਦੇਸ਼ਾਂ 'ਚ ਪ੍ਰਸਿੱਧੀ ਮਿਲੀ।

You may also like