ਤਾਪਸੀ ਪੰਨੂ ਨੇ ਆਪਣੀ ਅਗਲੀ ਫ਼ਿਲਮ 'ਲੂਪ ਲਪੇਟਾ' ਲਈ ਤਾਹਿਰ ਰਾਜ ਭਸੀਨ ਨਾਲ ਮਿਲਾਇਆ ਹੱਥ

written by Pushp Raj | January 08, 2022

ਮਸ਼ਹੂਰ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਜਲਦ ਹੀ ਆਪਣੀ ਅਗਲੀ ਫ਼ਿਲਮ ਲੂਪ ਲਪੇਟ 'ਚ ਨਜ਼ਰ ਆਵੇਗੀ। ਤਾਪਸੀ ਨੇ ਆਪਣੀ ਇਸ ਫ਼ਿਲਮ ਦਾ ਫਰਸਟ ਲੁੱਕ ਦਰਸ਼ਕਾਂ ਨਾਲ ਸ਼ੇਅਰ ਕੀਤਾ ਹੈ। ਇਸ ਫ਼ਿਲਮ ਦਾ ਪ੍ਰੀਮੀਅਰ 4 ਫਰਵਰੀ ਨੂੰ ਨੈਟਫਲਿਕਸ 'ਤੇ ਹੋਵੇਗਾ।

Image Source: Instagram

ਤਾਪਸੀ ਪੰਨੂ ਦੇ ਨਾਲ-ਨਾਲ ਮਰਦਾਨੀ ਫੇਮ ਤਾਹਿਰ ਰਾਜ ਭਸੀਨ ਵੀ ਇਸ ਫ਼ਿਲਮ ਦੇ ਵਿੱਚ ਲੀਡ ਰੋਲ ਕਰਦੇ ਹੋਏ ਨਜ਼ਰ ਆਉਣਗੇ। ਨਵੇਂ ਸਾਲ ਤੋਂ ਬਾਅਦ ਇਹ ਤਾਪਸੀ ਦੀ ਪਹਿਲੀ ਫ਼ਿਲਮ ਹੈ ਜੋ OTT ਪਲੇਟਫਾਰਮ 'ਤੇ ਰੀਲੀਜ਼ ਹੋਵੇਗੀ।

 

View this post on Instagram

 

A post shared by Taapsee Pannu (@taapsee)

ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਫ਼ਿਲਮ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਤਾਪਸੀ ਨੇ ਲਿਖਿਆ, " ਓ ਝੋਲਰ @tahirrajbhasin ਤੂੰ ਇਸ ਸ਼ਾਰਟਕੱਟ ਦੇ ਲਪੇਟੇ 'ਚ ਫਸਣਾ ਕਦੋਂ ਬੰਦ ਕਰੇਂਗਾ! 🙈 ਕੀ ਸਾਵੀ ਇਸ ਵਾਰ ਉਸ ਨੂੰ ਬਚਾ ਸਕੇਗੀ? 🤔 ਤੁਹਾਨੂੰ ਜਲਦ ਹੀ ਪਤਾ ਲਗੇਗਾ। ਆਕਾਸ਼ ਭਾਟੀਆ ਵੱਲੋਂ ਨਿਰਦੇਸ਼ਤ ਲੂਪ ਲਪੇਟਾ ਵੇਖਣ ਤੇ ਐਂਟਰਟੇਨਮੈਂਟ ਲਈ ਤਿਆਰ ਹੋ ਜਾਓ, 4 ਫਰਵਰੀ ਨੂੰ, ਸਿਰਫ ਨੈੱਟਫਲਿਕਸ 'ਤੇ। #LooopLapeta

ਫ਼ਿਲਮ ਲੂਪ ਲਪੇਟਾ ਸਾਲ 1998 ਦੀ ਜਰਮਨ ਕਲਟ ਫ਼ਿਲਮ 'ਲੋਲਾ ਰੇਨਾਟ' ਦਾ ਹਿੰਦੀ ਵਰਜ਼ਨ ਹੈ, ਇਸ ਦਾ ਅਨੁਵਾਦ 'ਰਨ ਲੋਲਾ ਰਨ' ਹੈ। ਤਾਪਸੀ ਅਤੇ ਤਾਹਿਰ ਰਾਜ ਭਸੀਨ ਨੇ ਇਸ ਫਿਲਮ 'ਚ ਪਹਿਲੀ ਵਾਰ ਇਕੱਠੇ ਕੰਮ ਕਰਨ ਰਹੇ ਹਨ।

ਹੋਰ ਪੜ੍ਹੋ : Birthday Special : ਡਰਾਈਵਰ ਦੇ ਬੇਟੇ ਤੋਂ ਕਿੰਝ ਸੁਪਰ ਹੀਰੋ ਬਣੇ ਯਸ਼ ਰਾਕੀ, ਜਾਣੋ ਪੂਰੀ ਕਹਾਣੀ
ਇਹ ਇੱਕ ਥ੍ਰਿਲਰ ਫ਼ਿਲਮ ਹੈ ਜੋ ਕੁਦਰਤ ਵਿੱਚ ਐਕਸਪੈਰੀਮੈਂਟ ਵਾਂਗ ਹੈ। ਆਕਾਸ਼ ਭਾਟੀਆ ਇਸ ਫ਼ਿਲਮ ਦੇ ਨਿਰਦੇਸ਼ਕ ਹਨ ਜੋ ਬਾਲੀਵੁੱਡ ਵਿੱਚ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

ਇਸ ਫ਼ਿਲਮ ਦੀ ਕਹਾਣੀ ਇੱਕ ਅਜਿਹੀ ਕੁੜੀ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣੇ ਬੁਆਏਫ੍ਰੈਂਡ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਤਾਪਸੀ ਨੇ ਇਸ ਤੋਂ ਪਹਿਲਾਂ ਫ਼ਿਲਮ ਰਸ਼ਮੀ ਰਾਕੇਟਕੀਤੀ ਹੈ, ਜਦੋਂ ਕਿ ਤਾਹਿਰ ਨੂੰ ਫ਼ਿਲਮ 83 'ਚ ਵੀ ਦੇਖਿਆ ਗਿਆ।

You may also like