ਅਦਾਕਾਰਾ ਮੋਨਾ ਸਿੰਘ ਨੇ ਕੁਝ ਇਸ ਤਰ੍ਹਾਂ ਮਨਾਈ ਮਾਪਿਆ ਦੀ ਵੈਡਿੰਗ ਐਨੀਵਰਸਰੀ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

written by Lajwinder kaur | February 04, 2021

ਟੀਵੀ ਦੇ ਮਸ਼ਹੂਰ ਸ਼ੋਅ ‘ਜੱਸੀ ਜੈਸੀ ਕੋਈ ਨਹੀਂ’ ਦੀ ਜੱਸੀ ਯਾਨੀ ਕਿ ਮੋਨਾ ਸਿੰਘ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਮਾਪਿਆ ਦੀ ਵੈਡਿੰਗ ਐਨੀਵਰਸਰੀ ਨੂੰ ਬਹੁਤ ਹੀ ਖ਼ਾਸ ਢੰਗ ਦੇ ਨਾਲ ਸੈਲੀਬ੍ਰੇਟ ਕੀਤਾ ।  mona singh image ਹੋਰ ਪੜ੍ਹੋ : ਨੀਰੂ ਬਾਜਵਾ ਨੇ ‘ਚਾਂਦਨੀ ਓ ਮੇਰੀ ਚਾਂਦਨੀ’ ਗੀਤ ‘ਤੇ ਕੀਤਾ ਸ਼ਾਨਦਾਰ ਡਾਂਸ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਐਕਟਰੈੱਸ ਦਾ ਇਹ ਅੰਦਾਜ਼, ਦੇਖੋ ਵੀਡੀਓ
ਉਨ੍ਹਾਂ ਨੇ ਆਪਣੇ ਪਤੀ ਸ਼ਿਆਮ ਦੇ ਨਾਲ ਮਿਲਕੇ ਆਪਣੇ ਮੰਮੀ-ਪਾਪਾ ਦੇ ਇਸ ਦਿਨ ਨੂੰ ਯਾਦਗਾਰ ਮਨਾਇਆ । ਮੋਨਾ ਸਿੰਘ ਦੇ ਮੰਮੀ-ਪਾਪਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ। ਤਸਵੀਰਾਂ ‘ਚ ਚਾਰੋ ਜਣੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ। inside pic of mona singh with parents   ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-ਹੈਪੀ ਐਨੀਵਰਸਰੀ ਦੁਨੀਆ ਦੇ ਸਭ ਤੋਂ ਵਧੀਆ parents । ਲਵ ਯੂ ਮੰਮੀ-ਪਾਪਾ #daughterlove #parentslove #anniversary’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਮੋਨਾ ਸਿੰਘ ਦੇ ਮੰਮੀ-ਪਾਪਾ ਨੂੰ ਵਧਾਈਆਂ ਦੇ ਰਹੇ ਨੇ। ਜੇ ਗੱਲ ਕਰੀਏ ਮੋਨਾ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਦੇ ਨਾਲ ਬਾਲੀਵੁੱਡ ਫ਼ਿਲਮਾਂ ਚ ਕੰਮ ਕਰ ਚੁੱਕੀ ਹੈ । ਬਹੁਤ ਜਲਦ ਹਿੰਦੀ ਫ਼ਿਲਮ ਲਾਲ ਸਿੰਘ ਚੱਢਾ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਵੇਗੀ । image of mona singh's parents wedding anniversary  

 
View this post on Instagram
 

A post shared by Mona Singh (@monajsingh)

0 Comments
0

You may also like