ਅਦਾਕਾਰਾ ਮੁਨਮੁਨ ਦੱਤਾ ਨਾਲ ਵਿਦੇਸ਼ ‘ਚ ਹੋਇਆ ਹਾਦਸਾ, ਸ਼ੇਅਰ ਕੀਤੀਆਂ ਤਸਵੀਰਾਂ

written by Shaminder | November 22, 2022 12:48pm

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਮੁੱਖ ਕਿਰਦਾਰਾਂ ਚੋਂ ਇੱਕ ਮੁਨਮੁਨ ਦੱਤਾ (Munmun Dutta)ਕਦੇ ਆਪਣੀ ਉਮਰ ਤੋਂ ਘੱਟ ਦੇ ਅਦਾਕਾਰ ਟਪੂ ਦੇ ਨਾਲ ਅਫੇਅਰ ਨੂੰ ਲੈ ਕੇ ਸੁਰਖੀਆਂ ‘ਚ ਰਹੀ ਹੈ । ਇਸ ਵਾਰ ਅਦਾਕਾਰਾ ਆਪਣੇ ਅਫੇਅਰ ਨੂੰ ਨਹੀਂ, ਬਲਕਿ ਆਪਣੇ ਨਾਲ ਹੋਏ ਹਾਦਸੇ ਨੂੰ ਲੈ ਕੇ ਚਰਚਾ ‘ਚ ਹੈ । ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੇ ਨਾਲ ਹੋਏ ਹਾਦਸੇ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ।

munmun dutta image From instagram

ਹੋਰ ਪੜ੍ਹੋ : ਅਮਰ ਨੂਰੀ ਦੀ ਮਾਤਾ ਜੀ ਨੇ ਧੀ ਦੇ ਗਾਣੇ ‘ਤੇ ਕੀਤਾ ਸ਼ਾਨਦਾਰ ਡਾਂਸ, ਵੇਖੋ ਵੀਡੀਓ

ਦਰਅਸਲ ਅਦਾਕਾਰਾ ਮੁਨਮੁਨ ਦੱਤਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕਿਹਾ ਹੈ ਕਿ ਉਸ ਨੇ ਲੱਗਪੱਗ ਇੱਕ ਹਫ਼ਤਾ ਪਹਿਲਾਂ ਆਪਣੀ ਯੂਰਪ ਯਾਤਰਾ ਸ਼ੁਰੂ ਕੀਤੀ ਸੀ । ਪਰ ਬਦਕਿਸਮਤੀ ਦੇ ਨਾਲ ਉਹ ਜਰਮਨੀ ‘ਚ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਹੁਣ ਉਹ ਘਰ ਵਾਪਸ ਆ ਰਹੀ ਹੈ ।

Munmun dutta image From instagram

ਹੋਰ ਪੜ੍ਹੋ : ਐਮੀ ਵਿਰਕ ਨੇ ਰਣਵੀਰ ਸਿੰਘ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਰਣਵੀਰ ਸਿੰਘ ਦੇ ਲਈ ਆਖੀ ਇਹ ਗੱਲ

ਆਪਣੀ ਸਟੋਰੀ ‘ਚ ਅਦਾਕਾਰਾ ਨੇ ਲਿਖਿਆ ਕਿ ‘ਮੇਰੇ ਗੋਡੇ ‘ਚ ਬਹੁਤ ਸੱਟ ਵੱਜੀ ਹੈ ਅਤੇ ਇਸੇ ਲਈ ਮੈਨੂੰ ਆਪਣਾ ਸਫ਼ਰ ਦਾ ਸਿਲਸਿਲਾ ਘੱਟ ਕਰਨਾ ਹੈ ਅਤੇ ਘਰ ਵਾਪਸ ਜਾਣਾ ਹੈ’। ਹੁਣ ਜਲਦ ਹੀ ਅਦਾਕਾਰਾ ਘਰ ਵਾਪਸ ਆ ਰਹੀ ਹੈ ।

ਦੱਸ ਦਈਏ ਕਿ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਮੁਨਮੁਨ ਦੱਤਾ ‘ਬਬੀਤਾ ਜੀ’ ਦਾ ਕਿਰਦਾਰ ਨਿਭਾ ਰਹੀ ਹੈ । ਇਸ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ਅਤੇ ਜੇਠਾ ਲਾਲ ਅਕਸਰ ‘ਬਬੀਤਾ ਜੀ’ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਹਨ ।

 

View this post on Instagram

 

A post shared by Viral Bhayani (@viralbhayani)

You may also like