ਅਦਾਕਾਰਾ ਨਰਗਿਸ ਫਾਖਰੀ ਦਾ ਖੁਲਾਸਾ, ਫ਼ਿਲਮ ਇੰਡਸਟਰੀ ‘ਚ ਨਹੀਂ ਕੀਤਾ ਇਹ ਕੰਮ, ਇਸ ਲਈ ਨਹੀਂ ਮਿਲੇ ਕਈ ਪ੍ਰਾਜੈਕਟ

written by Shaminder | August 06, 2021

ਅਦਾਕਾਰਾ ਨਰਗਿਸ ਫਾਖਰੀ ਦੀ ਇੱਕ ਇੰਟਰਵਿਊ ਏਨੀਂ ਦਿਨੀਂ ਖੂਬ ਵਾਇਰਲ ਹੋ ਰਹੀ ਹੈ । ਇਸ ਇੰਟਰਵਿਊ ‘ਚ ਉਸ ਨੇ ਕਈ ਖੁਲਾਸੇ ਕੀਤੇ ਹਨ । ਰਣਬੀਰ ਕਪੂਰ ਦੇ ਨਾਲ ਫ਼ਿਲਮ ਰੌਕਸਟਾਰ ‘ਚ ਨਜ਼ਰ ਆਉਣ ਵਾਲੀ ਅਦਾਕਾਰਾ ਨੇ ਹਾਲ ਹੀ ‘ਚ ਐਡਲਟ ਫ਼ਿਲਮ ਸਟਾਰ ਬ੍ਰਿਟਨੀ ਡੀ ਲਾ ਮੋਰਾ ਦੇ ਨਾਲ ਗੱਲਬਾਤ ਕੀਤੀ ਸੀ । ਜਿਸ ‘ਚ ਉਸ ਨੇ ਆਪਣੇ ਕਰੀਅਰ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਸੀ ।

Nargis,,,-min Image From Instagram

ਹੋਰ ਪੜ੍ਹੋ : ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਦਾ ਮੈਡਲ ਮਿਲਣ ’ਤੇ ਗਾਇਕ ਭੁਪਿੰਦਰ ਗਿੱਲ ਤੇ ਨੀਰੂ ਬਾਜਵਾ ਨੇ ਵੰਡੇ ਲੱਡੂ 

Nargis,,-min Image From Instagram

ਉਸ ਨੇ ਇਸ ਇੰਟਰਵਿਊ ‘ਚ ਕਿਹਾ ਸੀ ਕਿ ‘ਮੈਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਹੈ, ਮੈਂ ਸ਼ੌਹਰਤ ਦੀ ਭੁੱਖੀ ਨਹੀਂ ਹਾਂ ਕਿ ਮੈਂ ਨਿਊਡ ਪੋਜ਼ ਦੇਵਾਂ ਜਾਂ ਫਿਰ ਕਿਸੇ ਡਾਇਰੈਕਟਰ ਨਾਲ ਸੌਂ ਜਾਵਾਂ। ਇਸੇ ਕਰਕੇ ਮੈਂ ਕਈ ਮੌਕੇ ਗੁਆ ਦਿੱਤੇ।ਕਿਉਂਕਿ ਮੈਂ ਇਹ ਚੀਜ਼ਾਂ ਨਹੀਂ ਕੀਤੀਆਂ’।

Nargis -min Image From Instagram

ਨਰਗਿਸ ਫਾਖਰੀ ਦਾ ਕਹਿਣਾ ਹੈ ਕਿ ਇਸੇ ਕਾਰਨ ਉਨ੍ਹਾਂ ਨੇ ਕਈ ਮੌਕੇ ਵੀ ਗੁਆ ਦਿੱਤੇ । ਨਰਗਿਸ ਫਾਖਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਪਰ ਅਫਸੋਸ ਉਹ ਜ਼ਿਆਦਾ ਫ਼ਿਲਮਾਂ ‘ਚ ਨਜ਼ਰ ਨਹੀਂ ਆਈ ਕਿਉਂਕਿ ਉਸ ਨੇ ਆਪਣੇ ਫ਼ਿਲਮੀ ਕਰੀਅਰ ‘ਚ ਆਪਣੇ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕਦੇ ਵੀ ਕੋਈ ਕੰਮ ਨਹੀਂ ਕੀਤਾ । ਇਹੀ ਵਜ੍ਹਾ ਹੈ ਕਿ ਉਹ ਫ਼ਿਲਮ ਇੰਡਸਟਰੀ ‘ਚ ਜ਼ਿਆਦਾ ਨਜ਼ਰ ਨਹੀਂ ਆ ਰਹੀ ।

 

 

0 Comments
0

You may also like