ਬਠਿੰਡੇ ਪਹੁੰਚੀ ਐਕਟਰੈੱਸ ਨੀਰੂ ਬਾਜਵਾ, ਆਪਣੇ ਪਿਤਾ ਨੂੰ ਯਾਦ ਕਰਕੇ ਹੋਈ ਭਾਵੁਕ, ਦਿਲ ਛੂਹਣ ਵਾਲਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਕੀਤਾ ਸਾਂਝਾ

written by Lajwinder kaur | March 15, 2021

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਨੀਰੂ ਬਾਜਵਾ ਜੋ ਕਿ ਕੈਨੇਡਾ ਤੋਂ ਪੰਜਾਬ ਪਹੁੰਚੇ ਨੇ। ਉਹ ਆਪਣੇ ਸ਼ਹਿਰ ਬਠਿੰਡੇ ਪਹੁੰਚੀ ਹੈ ਜਿੱਥੋਂ ਉਨ੍ਹਾਂ ਨੇ ਆਪਣੇ ਦਾਦਕੇ ਪਰਿਵਾਰ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।

inside image of neeru bajwa shared emotional stories in instagram image source-instagram

ਹੋਰ ਪੜ੍ਹੋ : ਗਾਇਕ ਸੁੱਖ ਖਰੌੜ ਨੇ ਆਪਣੇ ਵਿਆਹ ਦੇ ਸ਼ਗਨ ਸ਼ੁਰੂ ਕਰਨ ਤੋਂ ਪਹਿਲਾਂ ਦੋਸਤਾਂ ਨਾਲ ਮਿਲਕੇ ਲਗਾਏ ਸੀ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ, ਦੇਖੋ ਵੀਡੀਓ

neeru bajwa inside image from bathinda image source-instagram

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਬਹੁਤ ਮੁਸ਼ਕਿਲ ਸੀ ਡਰਾਈਵ ਬਠਿੰਡਾ ਵੱਲ ਨੂੰ ਅੱਜ... ਮੇਰੇ ਪਿਤਾ ਜੀ ਅਤੇ Thia ji ਨੂੰ ਵੇਖ ਕੇ ਮੇਰਾ ਦਿਲ ਦੁਖੀ ਹੋ ਗਿਆ ... ਪਰ ਬਹੁਤ ਸਕੂਨ ਮਿਲਿਆ ਪਰਿਵਾਰ ਨੂੰ ਮਿਲਕੇ... ਮੇਰਾ ਛੋਟਾ ਪਰਿਵਾਰ... ਬੇਬੀ ਭੈਣਜੀ ਮੈਂ ਤੁਹਾਨੂੰ ਪਿਆਰ ਕਰਦੀ ਹਾਂ..’ । ਇਸ ਵੀਡੀਓ ਚ ਨੀਰੂ ਬਾਜਵਾ ਆਪਣੇ ਪਰਿਵਾਰ ਦੀ ਬਜ਼ੁਰਗ ਬੀਬੀ ਦੇ ਨਾਲ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਬੀਬੀ ਨੂੰ ਘੁੱਟ ਕੇ ਜੱਫੀ ਪਾਈ ਤੇ ਆਪਣਾ ਪਿਆਰ ਜ਼ਾਹਿਰ ਕੀਤਾ । ਬੀਬੀ ਵੀ ਨੀਰੂ ਬਾਜਵਾ ਨੂੰ ਦੇਖ ਬਹੁਤ ਖੁਸ਼ ਨਜ਼ਰ ਆ ਰਹੀ ਹੈ।

neeru bajwa image image source-instagram

ਦਿਲ ਨੂੰ ਛੂਹਣ ਵਾਲਾ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।  ਦੋ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਸਾਲ ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

 

 

View this post on Instagram

 

A post shared by Neeru Bajwa (@neerubajwa)

0 Comments
0

You may also like