ਨੀਰੂ ਬਾਜਵਾ ਨੇ ਸ਼ੇਅਰ ਕੀਤੀਆਂ ਆਪਣੇ ਫੋਟੋਸ਼ੂਟ ਦੀਆਂ ਤਾਜ਼ਾ ਤਸਵੀਰਾਂ, ਅਦਾਕਾਰਾ ਦਾ ਗਲੈਮਰਸ ਅੰਦਾਜ਼ ਵੇਖ ਫੈਨਜ਼ ਹੋਏ ਹੈਰਾਨ

written by Pushp Raj | December 28, 2022 02:50pm

Neeru Bajwa latest pics: ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ।

image Source : Instagram

ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਨੀਰੂ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਜੇਕਰ ਨੀਰੂ ਬਾਜਵਾ ਦੇ ਲੁੱਕਸ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਰੇ ਰੰਗ ਦਾ ਚਮਕੀਲਾ ਗਾਊਨ ਪਹਿਨਿਆ ਹੋਇਆ ਹੈ। ਇਸ ਦੇ ਨਾਲ ਉਨ੍ਹਾਂ ਨੇ ਬਹੁਤ ਘੱਟ ਮੇਕਅੱਪ ਤੇ ਘੱਟ ਜਿਊਲਰੀ ਦਾ ਇਸਤੇਮਾਲ ਕੀਤਾ ਹੈ। ਦੱਸ ਦਈਏ ਕਿ ਇਹ ਤਸਵੀਰਾਂ ਨੀਰੂ ਦੇ ਲੇਟੈਸਟ ਫੋਟੋਸ਼ੂਟ ਦੀਆਂ ਹਨ, ਜੋ ਉਨ੍ਹਾਂ ਨੇ ਇੱਕ ਮੈਗਜ਼ੀਨ ਦੇ ਲਈ ਕਰਵਾਇਆ ਹੈ।

image Source : Instagram

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਨੀਰੂ ਬਾਜਵਾ ਨੇ ਲਿਖਿਆ, 'ਇੱਕ ਧੀ, ਇੱਕ ਭੈਣ, ਇੱਕ ਮਾਂ, ਇੱਕ ਪਤਨੀ, ਇੱਕ ਅਭਿਨੇਤਰੀ, ਇੱਕ ਨਿਰਮਾਤਾ, ਇੱਕ ਨਿਰਦੇਸ਼ਕ ਆਪਣੇ ਆਪ ਦਾ ਸਭ ਤੋਂ ਵਧੀਆ ਸੰਸਕਰਣ ਬਣੋ।'

ਨੀਰੂ ਬਾਜਵਾ ਦੀ ਇਸ ਸਾਦਗੀ ਭਰੀ ਤਸਵੀਰਾਂ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ। ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਕਿ ਨੀਰੂ ਬਾਜਵਾ ਨੇ ਪੰਜਾਬੀ ਇੰਡਸ

image Source : Instagram

ਹੋਰ ਪੜ੍ਹੋ: ਅਫਸਾਨਾ ਖ਼ਾਨ ਨੇ ਪਤੀ ਸਾਜ਼ ਨਾਲ ਸ਼ੇਅਰ ਕੀਤੀ ਰੋਮੈਂਟਿਕ ਵੀਡੀਓ, ਕਿਹਾ- ਬਹੁਤ ਪਿਆਰ ਕਰਤੇ ਹੈਂ ਤੁਮਕੋ ਸਨਮ

ਹੁਣ ਤੱਕ ਦੇ ਫਿਲਮੀ ਕਰੀਅਰ 'ਚ ਨੀਰੂ ਨੇ ਕਈ ਸੁਪਰਹਿੱਟ ਫ਼ਿਲਮਾਂ ਕੀਤੀਆ ਹਨ। ਇਨ੍ਹਾਂ ਵਿੱਚ 'ਮੇਲ ਕਰਾਦੇ ਰੱਬਾ', 'ਜੱਟ ਐਂਡ ਜੂਲੀਅਟ', 'ਲੌਂਗ ਲਾਚੀ' 'ਕੋਕਾ' ਵਰਗੀਆਂ ਫਿਲਮਾਂ 'ਚ ਨੀਰੂ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕੀ ਹੈ। ਨੀਰੂ  ਨੇ ਹਾਲ ਹੀ ਵਿੱਚ 'ਚੱਲ ਜਿੰਦੀਏ' ਫ਼ਿਲਮ 'ਚ ਕੰਮ ਕਰ ਰਹੀ ਹੈ। ਇਹ ਫ਼ਿਲਮ 2023 'ਚ ਰਿਲੀਜ਼ ਹੋਣ ਜਾ ਰਹੀ ਹੈ।

 

View this post on Instagram

 

A post shared by Neeru Bajwa (@neerubajwa)

You may also like