ਅਫਸਾਨਾ ਖ਼ਾਨ ਨੇ ਪਤੀ ਸਾਜ਼ ਨਾਲ ਸ਼ੇਅਰ ਕੀਤੀ ਰੋਮਾਂਟਿਕ ਵੀਡੀਓ, ਕਿਹਾ- ਬਹੁਤ ਪਿਆਰ ਕਰਤੇ ਹੈਂ ਤੁਮਕੋ ਸਨਮ

written by Pushp Raj | December 28, 2022 01:19pm

Afsana Khan News: ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਆਪਣੀ ਬੁਲੰਦ ਆਵਾਜ਼ ਲਈ ਜਾਣੀ ਜਾਂਦੀ ਹੈ। ਅਫਸਾਨਾ ਖ਼ਾਨ ਨੇ ਪੌਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਦੇ ਵਿੱਚ ਵੀ ਆਪਣੀ ਖ਼ਾਸ ਪਛਾਣ ਬਣਾਈ ਹੈ। ਹਾਲ ਹੀ ਵਿੱਚ ਅਫਸਾਨਾ ਖ਼ਾਨ ਨੇ ਪਤੀ ਸਾਜ਼ ਨਾਲ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image Source : Instagram

ਦੱਸ ਦਈਏ ਕਿ ਅਫਸਾਨਾ ਖ਼ਾਨ ਉਨ੍ਹਾਂ ਸੈਲੇਬਸ ਚੋਂ ਇੱਕ ਹੈ, ਜੋ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਹਨ। ਅਫਸਾਨਾ ਖ਼ਾਨ ਸੋਸ਼ਲ ਮੀਡੀਆ ਰਾਹੀਂ ਅਕਸਰ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅੜ ਕਰਦੀ ਰਹਿੰਦੀ ਹੈ।

ਹਾਲ ਹੀ 'ਚ ਅਫਸਾਨਾ ਨੇ ਆਪਣੇ ਪਤੀ ਸਾਜ਼ ਨਾਲ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਫਸਾਨਾ ਅਤੇ ਸਾਜ਼ ਇੱਕ ਦੂਜੇ ਨਾਲ ਰੋਮਾਂਟਿਕ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਨਾਲ ਉਸ ਨੇ ਆਪਣੀ ਅਵਾਜ਼ 'ਚ ਬਾਲੀਵੁੱਡ ਦਾ ਸੁਪਰਹਿੱਟ ਰੋਮਾਂਟਿਕ ਗਾਣਾ 'ਬਹੁਤ ਪਿਆਰ ਕਰਤੇ ਹੈਂ ਤੁਮਕੋ ਸਨਮ' ਵੀ ਗਾਇਆ ਹੈ, ਜੋ ਕਿ ਵੀਡੀਓ ਦੇ ਬੈਕਗਰਾਊਂਡ 'ਚ ਚੱਲਦਾ ਸੁਣਿਆ ਜਾ ਸਕਦਾ ਹੈ।

image Source : Instagram

ਵੀਡੀਓ ਸ਼ੇਅਰ ਕਰਦਿਆਂ ਅਫਸਾਨਾ ਨੇ ਸਾਜ਼ ਲਈ ਇੱਕ ਰੋਮਾਂਟਿਕ ਕੈਪਸ਼ਨ ਵੀ ਲਿਖਿਆ ਹੈ। ਅਫਸਾਨਾ ਨੇ ਲਿਖਿਆ, 'ਮੇਰੇ ਬੀਮਾਰ ਦਿਲ ਦਾ ਇਲਾਜ ਹੋ ਤੁਮ, ਮੇਰੀ ਹਰ ਖੁਸ਼ੀ ਕਾ ਅਹਿਸਾਸ ਹੋ ਤੁਮ। ਦਿਲ ਨੇ ਤੇਰੇ ਇਸ਼ਕ ਕਾ ਪੈਗਾਮ ਸੁਨ ਲੀਆ ਹੈ। ਤੇਰੀ ਮੁਹੱਬਤ ਮੇ ਮੈਨੇਂ ਖੁਦ ਕੋ ਤੁਜੇ ਸੌਂਪ ਦੀਆ ਹੈ।'

image Source : Instagram

ਹੋਰ ਪੜ੍ਹੋ: ਤੁਨੀਸ਼ਾ ਸ਼ਰਮਾ ਦੀ ਮੌਤ ਤੋਂ ਬਾਅਦ ਸੈੱਟ 'ਤੇ ਕੰਮ ਕਰ ਰਹੇ ਲੋਕਾਂ ਨੂੰ ਸਤਾ ਰਿਹਾ ਡਰ, ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ

ਅਫਸਾਨਾ ਖ਼ਾਨ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਅਫਸਾਨਾ ਦੀ ਪਰਸਨਲ ਲਾਈਫ ਦਾ ਗੱਲ ਕਰੀਏ ਤਾਂ ਉਸ ਨੇ ਫਰਵਰੀ 2022 'ਚ ਸਾਜ਼ ਨਾਲ ਵਿਆਹ ਕੀਤਾ। ਫੈਨਜ਼ ਅਫਸਾਨਾ ਤੇ ਸਾਜ਼ ਦੇ ਇੱਕਠੇ ਗਾਏ ਗੀਤਾਂ ਤੇ ਇਸ ਜੋੜੀ ਦੀ ਕੈਮਿਸਟਰੀ ਨੂੰ ਵੀ ਬਹੁਤ ਪਸੰਦ ਕਰਦੇ ਹਨ।

You may also like