ਅਦਾਕਾਰਾ ਨੀਰੂ ਬਾਜਵਾ ਨੇ ਧੀਆਂ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

Written by  Shaminder   |  February 12th 2022 12:43 PM  |  Updated: February 12th 2022 12:43 PM

ਅਦਾਕਾਰਾ ਨੀਰੂ ਬਾਜਵਾ ਨੇ ਧੀਆਂ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਅਦਾਕਾਰਾ ਨੀਰੂ ਬਾਜਵਾ (Neeru Bajwa) ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ । ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਨੀਰੂ ਬਾਜਵਾ ਜਲਦ ਹੀ ਹਾਲੀਵੁੱਡ ਦੀਆਂ ਫ਼ਿਲਮਾਂ 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ । ਸੋਸ਼ਲ ਮੀਡੀਆ ਤੇ ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ । ਬੀਤੇ ਦਿਨੀਂ ਉਸ ਨੇ ਆਪਣੀ ਵੈਡਿੰਗ ਐਨੀਵਰਸਰੀ ਮਨਾਈ ਹੈ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀਆਂ ਕੀਤੀਆਂ ਸਨ ।ਹੁਣ ਅਦਾਕਾਰਾ ਨੇ ਆਪਣੀਆਂ ਤਿੰਨਾਂ ਧੀਆਂ (Daughters)ਦੇ ਨਾਲ ਇੱਕ ਕਿਊੇਟ ਜਿਹੀ ਤਸਵੀਰ ਸਾਂਝੀ ਕੀਤੀ ਹੈ ।

neeru bajwa with daughters image From instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਹਰ ਪ੍ਰੋਜੈਕਟ ‘ਚ ਗੁਰਪ੍ਰਤਾਪ ਕੰਗ ਨਿਭਾਉਂਦਾ ਹੈ ਵੱਡੀ ਜ਼ਿੰਮੇਵਾਰੀ, ਜਾਣੋ ਗੁਰਪ੍ਰਤਾਪ ਕੰਗ ਬਾਰੇ

ਇਸ ਤਸਵੀਰ 'ਚ ਅਦਾਕਾਰਾ ਆਪਣੀਆਂ ਧੀਆਂ ਦੇ ਨਾਲ ਸਵਿਮਿੰਗ ਪੂਲ 'ਚ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਅਦਾਕਾਰਾ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।ਅਦਾਕਾਰਾ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ 'ਮਾਈ ਵਰਲਡ'।ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਅਕਸਰ ਆਪਣੇ ਫੈਨਸ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।

neeru bajwa latest pics

ਉਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ 'ਕਲੀ ਜੋਟਾ' 'ਚ ਨਜ਼ਰ ਆਏਗੀ ।ਇਸ ਤੋਂ ਪਹਿਲਾਂ ਉਹ ਗਿੱਪੀ ਗਰੇਵਾਲ ਦੇ ਨਾਲ ਪਾਣੀ ਚ' ਮਧਾਣੀ ਅਤੇ 'ਸ਼ਾਵਾ ਨੀ ਗਿਰਧਾਰੀ ਲਾਲ' 'ਚ ਨਜ਼ਰ ਆ ਚੁੱਕੀ ਹੈ । ਨੀਰੂ ਬਾਜਵਾ ਨੇ ਫ਼ਿਲਮਾਂ 'ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਭਾਵੇਂ ਉਹ ਸੰਜੀਦਾ ਹੋਣ, ਰੋਮਾਂਟਿਕ ਜਾਂ ਫਿਰ ਕਾਮਿਕ । ਹਰ ਤਰ੍ਹਾਂ ਦੇ ਕਿਰਦਾਰਾਂ 'ਚ ਉਹ ਫਿੱਟ ਬੈਠਦੀ ਹੈ ।

 

View this post on Instagram

 

A post shared by Neeru Bajwa (@neerubajwa)

ਨੀਰੂ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ । ਕਮਲਹੀਰ ਦੇ ਗੀਤ 'ਕੁੜੀਏ ਨੀ ਸੱਗੀ ਫੁੱਲ ਵਾਲੀਏ' ਚ ਉਸ ਵੱਲੋਂ ਕੀਤੀ ਫੀਚਰਿੰਗ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਸ ਤੋਂ ਇਲਾਵਾ ਅਦਾਕਾਰਾ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ । ਪਰ ਬਾਲੀਵੁੱਡ 'ਚ ਉਸ ਦਾ ਐਕਸਪੀਰੀਅੰਸ ਕੁਝ ਜ਼ਿਆਦਾ ਵਧੀਆ ਨਹੀਂ ਰਿਹਾ ਅਤੇ ਉਸ ਨੇ ਬਾਲੀਵੁੱਡ ਤੋਂ ਹਮੇਸ਼ਾ ਲਈ ਕਿਨਾਰਾ ਕਰ ਲਿਆ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network