ਆਪਣੀ ਬੇਟੀਆਂ ਦੇ ਨਾਲ ਮਸਤੀ ਕਰਦੀ ਨਜ਼ਰ ਆਈ ਐਕਟਰੈੱਸ ਨੀਰੂ ਬਾਜਵਾ, ਦਰਸ਼ਕਾਂ ਨੂੰ ਪਸੰਦ ਆ ਰਹੀਆਂ ਇਹ ਤਸਵੀਰਾਂ

written by Lajwinder kaur | February 21, 2021

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਮਸਤੀ ਵਾਲੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਇਸ ਵਾਰ ਉਨ੍ਹਾਂ ਨੇ ਆਪਣੀ ਜੁੜਵਾਂ ਬੱਚੀਆਂ ਦੇ ਨਾਲ ਮਸਤੀ ਕਰਦੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ।

inside image of neeru bajwa shared her cute kids pic image credit: instagram.com/neerubajwa

ਹੋਰ ਪੜ੍ਹੋ : ‘ਕੌਮਾਂਤਰੀ ਮਾਂ ਬੋਲੀ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ!! ਜੁਗ ਜੁਗ ਜੀਵੇ ਪੰਜਾਬੀ’-ਗਾਇਕ ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਹਰਮਨ ਮਾਨ ਨੇ ਪੋਸਟ ਪਾ ਕੇ ਕੌਮਾਂਤਰੀ ਮਾਂ ਬੋਲੀ ਦਿਵਸ ਦੀ ਦਿੱਤੀ ਵਧਾਈ

neeru bajwa with daughters image credit: instagram.com/neerubajwa

ਇਨ੍ਹਾਂ ਤਸਵੀਰਾਂ ‘ਚ ਉਹ ਆਪਣੀ ਬੇਟੀਆਂ ਆਲੀਆ ਤੇ ਅਕੀਰਾ ਦੇ ਨਾਲ ਕੁਆਲਟੀ ਟਾਈਮ ਬਿਤਾਉਂਦੀ ਹੋਈ ਨਜ਼ਰ ਆ ਰਹੀ ਹੈ । ਉਨ੍ਹਾਂ ਨੇ ਕਪੈਸ਼ਨ ‘ਚ ਬਿਆਨ ਕੀਤਾ ਹੈ ਕਿ ‘ਮੇਰੀ ਸਖਤ ਅਲਵਿਦਾ ਅਤੇ ਮੇਰੀ ਪਿਆਰੀ ਹੈਲੋ ਹੈ’ । ਦਰਸ਼ਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ । ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਆ ਚੁੱਕੇ ਨੇ।

neeru bajwa and gippy grewal image image credit: instagram.com/neerubajwa

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ snowman ਦੀ ਸ਼ੂਟਿੰਗ ਪੂਰੀ ਹੋਈ ਹੈ । ‘ਪਾਣੀ ‘ਚ ਮਧਾਣੀ’ ਤੇ ‘ਫੱਟੇ ਦਿੰਦੇ ਚੱਕ ਪੰਜਾਬੀ’ ਫ਼ਿਲਮ ‘ਚ ਉਹ ਗਿੱਪੀ ਗਰੇਵਾਲ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

 

 

View this post on Instagram

 

A post shared by Neeru Bajwa (@neerubajwa)

0 Comments
0

You may also like