ਅਦਾਕਾਰਾ ਨੀਆ ਸ਼ਰਮਾ ਨੇ ਲਿਆ ਆਪਣਾ ਨਵਾਂ ਘਰ, ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

written by Lajwinder kaur | September 14, 2021

ਟੀਵੀ ਜਗਤ ਦੀ ਚਰਚਿਤ ਅਦਾਕਾਰਾ ਨੀਆ ਸ਼ਰਮਾ  Nia Sharma ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇੱਕ ਲੰਬੇ ਅਰਸੇ ਤੋਂ ਅਦਾਕਾਰੀ ਦੇ ਖੇਤਰ 'ਚ ਕੰਮ ਰਹੀ ਹੈ। ਉਸ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਨਵੇਂ ਘਰ new home ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

ਹੋਰ ਪੜ੍ਹੋ : ‘ਮੇਲਾ ਪੰਜਾਬੀਆਂ ਦਾ’ ‘ਚ ਗਾਇਕ ਸਰਬਜੀਤ ਚੀਮਾ ਨੇ ਗਾਇਕੀ ਦੇ ਨਾਲ ਬੰਨੇ ਰੰਗ ਤੇ ਨਾਲ ਹੀ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੰਦੇ ਆਏ ਨਜ਼ਰ

nia sharma

image source-instagramਜੀ ਹਾਂ ਨੀਆ ਸ਼ਰਮਾ ਨੇ ਨਵਾਂ ਘਰ ਲਿਆਹੈ ਤੇ ਉਨ੍ਹਾਂ ਨੇ ਗ੍ਰਹਿ ਪ੍ਰਵੇਸ਼ ਵੀ ਕਰ ਲਿਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੇਂ ਘਰ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ- ‘ਨੀਆ ਨਿਵਾਸ’। ਇਸ ਪੋਸਟ ਉੱਤੇ ਨਾਮੀ ਸਿਤਾਰੇ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਨੀਆ ਸ਼ਰਮਾ ਨੂੰ ਨਵੇਂ ਘਰ ਦੀਆਂ ਵਧਾਈਆਂ ਦੇ ਰਹੇ ਨੇ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਪਰਿਵਾਰ ਦੇ ਨਾਲ ਕੀਤਾ ਗਣੇਸ਼ ਵਿਸਰਜਨ, ਕਿਊਟ ਧੀ ਸਮਿਸ਼ਾ ਨੇ ਜਿੱਤਿਆ ਹਰ ਇੱਕ ਦਾ ਦਿਲ, ਦੇਖੋ ਵੀਡੀਓ

inside image of tv actress nia sharma image source-instagram

ਐਕਟਰੈੱਸ ਨੀਆ ਸ਼ਰਮਾ ਟੀਵੀ ਦੀ ਦੁਨੀਆ ਵਿਚ ਸਭ ਤੋਂ ਬੋਲਡ ਅਤੇ ਸਟਾਈਲਿਸ਼ ਅਭਿਨੇਤਰੀਆਂ ‘ਚੋਂ ਗਿਣੀ ਜਾਂਦੀ ਹੈ। ਅਦਾਕਾਰਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦਾ ਨਾਮ ਏਸ਼ੀਆ ਦੀ ਸਭ ਤੋਂ ਸੈਕਸੀ ਔਰਤਾਂ ਵਿੱਚ ਗਿਣਿਆ ਜਾਂਦਾ ਹੈ। ਉਹ ‘ਨਾਗਿਨ’ ਤੋਂ ਇਲਾਵਾ ਕਈ ਹੋਰ ਚਰਚਿਤ ਸੀਰੀਆਲਾਂ ‘ਚ ਆਪਣੀ ਅਦਾਕਾਰੀ ਦੀ ਜਲਵੇ ਬਿਖੇਰ ਚੁੱਕੀ ਹੈ। ਜੇ ਗੱਲ ਕਰੀਏ ਉਨ੍ਹਾਂ ਦੀ ਫੈਨ ਫਾਲਵਿੰਗ ਦੀ ਤਾਂ ਸੋਸ਼ਲ ਮੀਡੀਆ ਉੱਤੇ ਵੱਡੀ ਗਿਣਤੀ ‘ਚ ਉਨ੍ਹਾਂ ਦੇ ਚਾਹੁਣ ਵਾਲੇ ਨੇ।

 

View this post on Instagram

 

A post shared by Nia Sharma (@niasharma90)

0 Comments
0

You may also like