ਗੁਰਦੁਆਰਾ ਸਾਹਿਬ ‘ਚ ਗੁਰਪੁਰਬ ਦੇ ਮੌਕੇ ਸੰਗਤਾਂ ਦੀ ਸੇਵਾ ਕਰਦੀ ਨਜ਼ਰ ਆਈ ਅਦਾਕਾਰਾ ਨਿਮਰਤ ਕੌਰ, ਵੇਖੋ ਵੀਡੀਓ

written by Shaminder | November 08, 2022 05:03pm

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਜਿੱਥੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਆਪੋ ਆਪਣੇ ਅੰਦਾਜ਼ ‘ਚ ਵਧਾਈ ਦਿੱਤੀ ਹੈ । ਉੱਥੇ ਹੀ ਬਾਲੀਵੁੱਡ ਸਿਤਾਰੇ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ । ਇਸ ਮੌਕੇ ਅਦਾਕਾਰਾ ਨਿਮਰਤ ਕੌਰ (Nimrit Kaur Ahluwalia) ਵੀ ਗੁਰਦੁਆਰਾ ਸਾਹਿਬ ‘ਚ ਪਹੁੰਚੀ ।

Nimrit Kaur Ahluwalia,, Image Source : Instagram

ਹੋਰ ਪੜ੍ਹੋ : ਕਾਜੋਲ, ਰਕੁਲਪ੍ਰੀਤ ਅਤੇ ਨਿਮਰਤ ਕੌਰ ਨੇ ਗੁਰਪੁਰਬ ਦੇ ਮੌਕੇ ‘ਤੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਵੇਖੋ ਵੀਡੀਓ

ਜਿੱਥੇ ਉਨ੍ਹਾਂ ਨੇ ਸੰਗਤਾਂ ਦੀ ਸੇਵਾ ਕੀਤੀ । ਜਿਸ ਦੇ ਵੀਡੀਓਜ਼ ਅਤੇ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ । ਨਿਮਰਤ ਕੌਰ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ ।

Nimrat kaur image Source : Instagram

ਹੋਰ ਪੜ੍ਹੋ : ਜਾਨ੍ਹਵੀ ਕਪੂਰ ਨੇ ਪੰਜਾਬੀ ਗੀਤ ‘ਤੇ ਕੀਤਾ ਡਾਂਸ, ਵਿਦੇਸ਼ੀਆਂ ਨੂੰ ਵੀ ਲਾਇਆ ਨੱਚਣ, ਵੇਖੋ ਵੀਡੀਓ

ਨਿਮਰਤ ਕੌਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਸੀਰੀਅਲਸ ‘ਚ ਕੰਮ ਕੀਤਾ ਹੈ । ਇਸ ਦੇ ਨਾਲ ਹੀ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੀ ਹੈ । ਨਿਮਰਤ ਕੌਰ ਅਦਾਕਾਰੀ ਦੇ ਨਾਲ ਨਾਲ ਸਮਾਜ ਸੇਵਾ ਦੇ ਲਈ ਵੀ ਜਾਣੀ ਜਾਂਦੀ ਹੈ । ਉਨ੍ਹਾਂ ਨੇ ਛੋਟੀ ਸਰਦਾਰਨੀ ਸੀਰੀਅਲ ‘ਚ ਵੀ ਕੰਮ ਕੀਤਾ ਹੈ ।

Bigg Boss 16 contestants salary per week: Here's how much Bigg Boss 2022 contestants charge per week Image Source : Instagram

ਪਰ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਕਿਸੇ ਵਜ੍ਹਾ ਕਰਕੇ ਇਸ ਸ਼ੋਅ ਤੋਂ ਬ੍ਰੇਕ ਲੈ ਲਿਆ ਸੀ । ਉਹ ਦਿਲਜੀਤ ਦੋਸਾਂਝ ਦੀ ਫ਼ਿਲਮ ‘ਹੌਸਲਾ ਰੱਖ’ ‘ਚ ਵੀ ਨਜ਼ਰ ਆਉਣ ਵਾਲੀ ਸੀ, ਪਰ ਇਸ ਤੋਂ ਬਾਅਦ ਇਹ ਰੋਲ ਸ਼ਹਿਨਾਜ਼ ਗਿੱਲ ਨੂੰ ਦਿੱਤਾ ਗਿਆ ਸੀ ।

 

View this post on Instagram

 

A post shared by Instant Bollywood (@instantbollywood)

You may also like