ਅਦਾਕਾਰਾ ਨੀਤੀ ਟੇਲਰ ਨੇ ਵੈਡਿੰਗ ਐਨੀਵਰਸਿਰੀ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਪ੍ਰਸ਼ੰਸਕ ਦੇ ਰਹੇ ਵਧਾਈ

written by Shaminder | August 13, 2021

ਅਦਾਕਾਰਾ ਨੀਤੀ ਟੇਲਰ (Niti Tylor) ਨੇ ਆਪਣੇ ਵਿਆਹ ਦੀ ਪਹਿਲੀ ਵਰੇ੍ਗੰਢ ‘ਤੇ ਤਸਵੀਰ ਸਾਂਝੀ ਕੀਤੀ ਹੈ । ਉਹ ਆਪਣੇ ਵਿਆਹ ਦਾ ਹਫਤਾ ਮਨਾ ਰਹੀ ਹੈ । ਇਸ ਮੌਕੇ ਉਸ ਨੇ ਆਪਣੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਸ ਦੇ ਮੰਮੀ ਡੈਡੀ, ਉਸ ਦਾ ਪਤੀ ਅਤੇ ਹੋਰ ਰਿਸ਼ਤੇਦਾਰ ਨਜ਼ਰ ਆ ਰਹੇ ਹਨ । ਨੀਤੀ ਟੇਲਰ  (Niti Tylor) ਨੇ ਇਸ ਦੇ ਨਾਲ ਹੀ ਇੱਕ ਖੂਬਸੂਰਤ ਪੋਸਟ ਵੀ ਸ਼ੇਅਰ ਕੀਤੀ ਹੈ । ਜਿਸ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ ਹੈ ਕਿ ‘ਪਿਛਲੇ ਸਾਲ ਉਸ ਦਾ ਮਹਿੰਦੀ ਸਮਾਰੋਹ ਸੀ ।

Niti , -min Image From Instagram

ਹੋਰ ਪੜ੍ਹੋ : ‘ਸ਼ੇਰਸ਼ਾਹ’ ਫ਼ਿਲਮ ਦੇਖ ਕੇ ਰੋ ਪਿਆ ਕੈਪਟਨ ਵਿਕਰਮ ਬੱਤਰਾ ਦਾ ਪਰਿਵਾਰ, ਕੈਪਟਨ ਬੱਤਰਾ ਨੂੰ ਇਸ ਲਈ ਕਿਹਾ ਜਾਂਦਾ ਸੀ ‘ਸ਼ੇਰਸ਼ਾਹ’

ਬਹੁਤ ਸਾਰੀਆਂ ਯੋਜਨਾਵਾਂ ਦੇ ਸੁੰਦਰ ਪਹਿਰਾਵਿਆਂ ਦੇ ਨਾਲ ਜਿਸ ਦਾ ਮੈਂ ਸੁਫ਼ਨਾ ਵੇਖਿਆ ਸੀ ਅਤੇ ਮੇਰੇ ਮਨ ‘ਚ ਇਹੀ ਚੱਲ ਰਿਹਾ ਸੀ ਕਿ ਮੈਂ ਜਲਦ ਹੀ ਸਹੁਰੇ ਚਲੀ ਜਾਵਾਂਗੀ’ ।ਅਦਾਕਾਰਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਅਦਾਕਾਰਾ ਨੂੰ ਉਸ ਦੇ ਪਹਿਲੀ ਵੈਡਿੰਗ ਐਨੀਵਰਸਿਰੀ ਦੀਆਂ ਵਧਾਈਆਂ ਦੇ ਰਿਹਾ ਹੈ ।

Niti,,-min Image From Instagram

ਦੱਸ ਦਈਏ ਕਿ ਬੀਤੇ ਸਾਲ ਅਦਾਕਾਰਾ ਨੇ ਕੋਵਿਡ ਦੌਰਾਨ ਹੀ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ । ਵਿਆਹ ਸਿੱਖ ਰੀਤੀ ਰਿਵਾਜ਼ ਦੇ ਨਾਲ ਗੁਰਦੁਆਰਾ ਸਾਹਿਬ ‘ਚ ਹੋਇਆ ਸੀ ਅਤੇ ਇਸ ਵਿਆਹ ‘ਚ ਨੀਤੀ ਅਤੇ ਉਸ ਦੇ ਪਤੀ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਦੋਸਤ ਹੀ ਸ਼ਾਮਿਲ ਹੋਏ ਸਨ ।

 

View this post on Instagram

 

A post shared by Nititaybawa (@nititaylor)

0 Comments
0

You may also like