ਨਿੰਜਾ ਦੀ ਐੱਕਟਰੈੱਸ ਰਹੀ ਇਹ ਅਦਾਕਾਰਾ  ਤੇਲਗੂ ਅਤੇ ਤਮਿਲ ਫਿਲਮਾਂ 'ਚ ਵੀ ਕਰ ਚੁੱਕੀ ਹੈ ਕੰਮ, ਵੇਖੋ ਵੀਡਿਓ

Written by  Shaminder   |  December 07th 2018 03:32 PM  |  Updated: December 07th 2018 03:32 PM

ਨਿੰਜਾ ਦੀ ਐੱਕਟਰੈੱਸ ਰਹੀ ਇਹ ਅਦਾਕਾਰਾ  ਤੇਲਗੂ ਅਤੇ ਤਮਿਲ ਫਿਲਮਾਂ 'ਚ ਵੀ ਕਰ ਚੁੱਕੀ ਹੈ ਕੰਮ, ਵੇਖੋ ਵੀਡਿਓ

ਪਾਇਲ ਰਾਜਪੂਤ ਨੇ ਆਪਣੇ ਜਨਮ ਦਿਨ 'ਤੇ ਫੈਨਸ ਅਤੇ ਆਪਣੇ ਦੋਸਤਾਂ ਵੱਲੋਂ ਦਿੱਤੀ ਵਧਾਈ ਲਈ ਸ਼ੁਕਰੀਆ ਅਦਾ ਕੀਤਾ ਹੈ । ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਕੇਕ ਕੱਟਦੀ ਨਜ਼ਰ ਆ ਰਹੀ ਹੈ । ਇਸ ਵੀਡਿਓ 'ਚ ਉਹ ਕੇਕ ਖਾਂਦੀ ਹੋਈ ਨਜ਼ਰ ਆ ਰਹੀ ਹੈ । ਪਾਇਲ ਰਾਜਪੂਤ ਦਾ ਪੰਜ ਦਸੰਬਰ ਨੂੰ ਜਨਮ ਦਿਨ ਸੀ ਅਤੇ ਉਨ੍ਹਾਂ ਦੇ ਜਨਮ ਦਿਨ 'ਤੇ ਲੋਕਾਂ ਵੱਲੋਂ ਦਿੱਤੀਆਂ ਵਧਾਈਆਂ 'ਤੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ ।

ਹੋਰ ਵੇਖੋ :ਦੁਕਾਨਦਾਰ ਨੇ ਐਕਟਰੈੱਸ ਪਾਇਲ ਰਾਜਪੂਤ ਦੇ ਕਢਵਾਏ ਤਰਲੇ, ਦੇਖੋ ਵੀਡਿਓ

https://www.instagram.com/p/BrDUljCFMa0/?utm_source=ig_share_sheet&igshid=1610rrg6msy6d

ਉਨ੍ਹਾਂ ਕਿਹਾ ਕਿ ਉਨਾਂ ਦੀ ਜ਼ਿੰਦਗੀ 'ਚ ਇੱਕ ਹੋਰ ਦਿਨ ਜੁੜ ਗਿਆ ਹੈ  । ਦੱਸ ਦਈਏ ਕਿ ਪਾਇਲ ਰਾਜਪੂਤ ਦਾ ਜਨਮ ਗੁੜਗਾਓਂ 'ਚ ਹੋਇਆ ਸੀ ਅਤੇ ਦਿੱਲੀ ਤੋਂ ਉਨ੍ਹਾਂ ਨੇ ਆਪਣੀ ਬੀਏ ਦੀ ਪੜ੍ਹਾਈ ਦਿੱਲੀ 'ਚ ਕੀਤੀ ਹੈ । ਉਹ ਹੁਣ ਤੱਕ ਕਈ ਸੀਰੀਅਲਸ 'ਚ ਕੰਮ ਕਰ ਚੁੱਕੀ ਹੈ ਅਤੇ ਫਿਲਮ ਸੀਰਤ 'ਚ ਉਸ ਨੇ ਕਾਇਨਾਤ ਢਿੱਲੋਂ ਦਾ ਕਿਰਦਾਰ ਨਿਭਾਇਆ ਸੀ ।

ਹੋਰ ਵੇਖੋ :ਜਦੋਂ ਕੈਮਰਾਮੈਨ ਨੇ ਘੇਰ ਲਿਆ ਜੈਜ਼ੀ ਬੀ ਨੂੰ ,ਵੇਖੋ ਵੀਡਿਓ ‘ਚ ਫਿਰ ਕੀ ਹੋਇਆ

PAYAL RAJPOOT PAYAL RAJPOOT

ਇਸ ਫਿਲਮ 'ਚ ਉਨ੍ਹਾਂ ਦੇ ਨਾਲ ਨਿੰਜਾ ਸਨ ।ਇਹ ਫਿਲਮ 14ਜੁਲਾਈ 2017 'ਚ ਰਿਲੀਜ਼ ਹੋਈ ਸੀ ।ਮੈਰਿਜ ਪੈਲੇਸ 'ਚ ਵੀ ਉਨ੍ਹਾਂ ਨੇ ਕੰਮ ਕਰਕੇ ਪਾਲੀਵੁੱਡ 'ਚ ਵੀ ਆਪਣੀ ਥਾਂ ਬਣਾਈ ਹੈ ।

payal rajput

ਉਹ ਹੁਣ ਤੱਕ ਗੁਸਤਾਖ ਦਿਲ,ਮਹਾਂਕੁੰਭ,ਆਖਿਰ ਬਹੂ ਭੀ ਤੋਂ ਬੇਟੀ ਹੀ ਹੈ ਸਣੇ ਕਈ ਸੀਰੀਅਲਸ 'ਚ ਕੰਮ ਕਰ ਚੁੱਕੀ ਹੈ ।ਤੁਹਾਨੂੰ ਦੱਸ ਦਈਏ ਕਿ ਇਸ ਅਦਾਕਾਰਾ ਨੇ ਹਿੰਦੀ ਟੀਵੀ ਇੰਡਸਟਰੀ ਦੇ ਨਾਲ -ਨਾਲ  ਤੇਲਗੂ ਅਤੇ ਤਮਿਲ ਫਿਲਮ ਇੰਡਸਟਰੀ ਨੂੰ  ਵੀ ਕਈ ਫਿਲਮਾਂ ਦਿੱਤੀਆਂ ਨੇ ।

Paayal Rajput


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network