ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਹੋ ਰਹੀ ਵਾਇਰਲ, ਬਾਲੀਵੁੱਡ ਸਿਤਾਰਿਆਂ ਨੇ ਵੀ ਦਿੱਤਾ ਪ੍ਰਤੀਕਰਮ

written by Shaminder | August 31, 2021

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ (priyanka chopra) ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਸ ਵੱਲੋਂ ਸ਼ੇਅਰ ਕੀਤੀ ਗਈ ਨਵੀਂ ਤਸਵੀਰ ਨੇ ਸੋਸ਼ਲ ਮੀਡੀਆ ‘ਤੇ  ‘ਤੇ ਚਰਚਾ ਛੇੜ ਦਿੱਤੀ ਹੈ । ਦਰਅਸਲ ਇਸ ਤਸਵੀਰ ‘ਚ ਅਦਾਕਾਰਾ ਆਪਣੇ ਪਤੀ ਦੇ ਨਾਲ ਚਿੱਲ ਕਰਦੀ ਹੋਈ ਦਿਖਾਈ ਦੇ ਰਹੀ ਹੈ ।

Priyanka -min Image From Instagram

ਹੋਰ ਪੜ੍ਹੋ : ਨੀਰੂ ਬਾਜਵਾ ਨੇ ਵੱਡੀ ਧੀ ਦੇ ਬਰਥਡੇ ‘ਤੇ ਸਾਂਝੀ ਕੀਤੀ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੇ ਵੀ ਦਿੱਤੀ ਵਧਾਈ

ਇਸ ਤਸਵੀਰ ‘ਤੇ ਕਈ ਬਾਲੀਵੁੱਡ ਸੈਲੀਬ੍ਰੇਟੀਜ਼ ਨੇ ਵੀ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ । ਇਸ ਤਸਵੀਰ ‘ਚ ਅਦਾਕਾਰਾ ਦਾ ਕਾਫੀ ਬੋਲਡ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਤਸਵੀਰ ‘ਚ ਪ੍ਰਿਯੰਕਾ ਲਾਲ ਰੰਗ ਦੀ ਬਿਕਨੀ ‘ਚ ਨਜ਼ਰ ਆ ਰਹੀ ਹੈ ਅਤੇ ਤਸਵੀਰ ‘ਚ ਉਸ ਦਾ ਪਤੀ ਨਿਕ ਜੋਨਸ ਵੀ ਦਿਖਾਈ ਦੇ ਰਿਹਾ ਹੈ ।

Priyanka, -min Image From Instagram

ਅਦਾਕਾਰਾ ਸਨ ਬਾਥ ਲੈਂਦੀ ਹੋਈ ਨਜ਼ਰ ਆ ਰਹੀ ਹੈ ।ਇਸ ਦੌਰਾਨ ਐਕਟਰੈੱਸ ਨੇ  ਸਨ ਗਲਾਸਿਜ਼ ਲਗਾ ਰੱਖੇ ਹਨ। ਫੋਟੋ ’ਚ ਦੇਖ ਕੇ ਇਹ ਸਾਫ਼ ਲੱਗ ਰਿਹਾ ਹੈ ਕਿ ਐਕਟਰੈੱਸ ਨੇ ਖ਼ੁਦ ਆਪਣੀ ਇਹ ਫੋਟੋ ਕਲਿੱਕ ਕੀਤੀ ਹੈ। ਫੋਟੋ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਲਿਖਿਆ, ‘ਅਜਿਹਾ ਐਤਵਾਰ...’।


ਪ੍ਰਿਯੰਕਾ ਚੋਪੜਾ ਦੀ ਇਸ ਫੋਟੋ ’ਤੇ ਮਨੀਸ਼ ਮਲਹੋਤਰਾ ਸਮੇਤ ਫੈਨਜ਼ ਤਾਂ ਕਮੈਂਟ ਕਰ  ਰਹੇ ਹਨ। ਪਰ ਐਕਟਰੈੱਸ ਦੇ ਪਤੀ ਨੇ ਵੀ ਇਸ ਫੋਟੋ ’ਤੇ ਕਮੈਂਟ ਕਰਕੇ ਇਸਨੂੰ ਯਮੀ ਦੱਸਿਆ ਹੈ।

 

0 Comments
0

You may also like