ਪਹਿਲੀ ਮੁਲਾਕਾਤ 'ਚ ਇਸ ਬਾਬੇ ਦੀ ਮੁਰੀਦ ਬਣ ਗਈ ਰਾਖੀ ਸਾਵੰਤ, ਸਾਂਝੀਆਂ ਕੀਤੀਆਂ ਤਸਵੀਰਾਂ ! 

Written by  Shaminder   |  May 14th 2019 05:07 PM  |  Updated: May 14th 2019 05:07 PM

ਪਹਿਲੀ ਮੁਲਾਕਾਤ 'ਚ ਇਸ ਬਾਬੇ ਦੀ ਮੁਰੀਦ ਬਣ ਗਈ ਰਾਖੀ ਸਾਵੰਤ, ਸਾਂਝੀਆਂ ਕੀਤੀਆਂ ਤਸਵੀਰਾਂ ! 

ਡਰਾਮਾ ਕੁਵੀਨ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ 'ਚ ਰਾਖੀ ਸਾਵੰਤ ਪਾਇਲਟ ਬਾਬਾ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ 'ਚ ਰਾਖੀ ਸਾਵੰਤ ਦੇ ਨਾਲ ਹੋਰ ਵੀ ਕਈ ਕਲਾਕਾਰ ਨਜ਼ਰ ਆ ਰਹੇ ਹਨ । ਰਾਖੀ ਸਾਵੰਤ ਅਜਿਹੀ ਅਦਾਕਾਰਾ ਹੈ ਜੋ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ ਅਤੇ ਆਪਣੇ ਬੜਬੋਲੇਪਣ ਕਾਰਨ ਅਕਸਰ ਸੁਰਖੀਆਂ ਵਟੋਰਦੀ ਨਜ਼ਰ ਆ ਜਾਂਦੀ ਹੈ ।

ਹੋਰ ਵੇਖੋ:ਰਾਖੀ ਸਾਵੰਤ ਦੀਆਂ ਤਸਵੀਰਾਂ ‘ਤੇ ਉੱਠਿਆ ਵਿਵਾਦ, ਲੋਕਾਂ ਨੇ ਇਸ ਤਰ੍ਹਾਂ ਦੇ ਕੀਤੇ ਕਮੈਂਟ

https://www.instagram.com/p/Bxbur8MFdZn/

ਬਾਲੀਵੁੱਡ 'ਚ ਹਮੇਸ਼ਾ ਵਿਵਾਦਾਂ 'ਚ ਘਿਰੀ ਰਹਿਣ ਵਾਲੀ ਰਾਖੀ ਸਾਵੰਤ ਅਕਸਰ ਵਿਵਾਦਿਤ ਬਿਆਨ ਦੇ ਕੇ ਲਾਈਮ ਲਾਈਟ 'ਚ ਰਹਿੰਦੀ ਹੈ । ਹਾਲ ਹੀ 'ਚ ਉਨ੍ਹਾਂ ਨੇ ਦੀਪਕ ਕਲਾਲ ਨਾਲ ਵਿਆਹ ਦੀ ਖ਼ਬਰ ਦੇ ਕੇ ਹਲਚਲ ਮਚਾ ਦਿੱਤੀ ਸੀ ।

https://www.instagram.com/p/BxbutbKlpLM/

ਉਹ ਸੋਸ਼ਲ ਮੀਡੀਆ 'ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਹੁਣ ਉਨ੍ਹਾਂ ਨੇ ਇੱਕ ਬਾਬੇ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network