ਅਦਾਕਾਰਾ ਰਕੁਲਪ੍ਰੀਤ ਨੇ ਆਪਣੀ ਟੀਮ ਦੇ ਨਾਲ ਮਨਾਈ ਲੋਹੜੀ, ਵੀਡੀਓ ਵਾਇਰਲ

written by Shaminder | January 14, 2021

ਲੋਹੜੀ ਦਾ ਤਿਉਹਾਰ ਦੇਸ਼ ਭਰ ‘ਚ ਮਨਾਇਆ ਗਿਆ ਅਦਾਕਾਰਾ ਰਕੁਲਪ੍ਰੀਤ ਸਿੰਘ ਨੇ ਵੀ ਆਪਣੀ ਟੀਮ ਦੇ ਮੈਂਬਰਾਂ ਦੇ ਨਾਲ ਲੋਹੜੀ ਦਾ ਤਿਉਹਾਰ ਮਨਾਇਆ ।ਅਦਾਕਾਰਾ ਆਪਣੀ ਕਿਸੇ ਫ਼ਿਲਮ ਦੀ ਸ਼ੂਟਿੰਗ ਲਈ ਹੈਦਰਾਬਾਦ ‘ਚ ਹਨ । ਜਿੱਥੇ ਰਕੁਲਪ੍ਰੀਤ ਸਿੰਘ ਨੇ ਲੋਹੜੀ ਦਾ ਤਿਉਹਾਰ ਮਨਾਇਆ । ਇਸ ਤੋਂ ਪਹਿਲਾਂ ਪਾਲੀਵੁੱਡ ਦੇ ਕਈ ਕਲਾਕਾਰਾਂ ਨੇ ਵੀ ਲੋਹੜੀ ਦਾ ਤਿਉਹਾਰ ਮਨਾਇਆ ਪਰ ਜ਼ਿਆਦਾਤਰ ਕਲਾਕਾਰਾਂ ਨੇ ਕਿਸਾਨਾਂ ਦੇ ਨਾਲ ਲੋਹੜੀ ਦਾ ਤਿਉਹਾਰ ਮਨਾਇਆ । Rakulpreet ਕਿਉਂਕਿ ਪੰਜਾਬ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਕਿਸਾਨ ਖੇਤੀ ਬਿੱਲਾਂ ਦੇ ਵਿਰੋਧ ‘ਚ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਦੇ ਰਹੇ ਹਨ । ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀ ਆਪਣੀ ਧੀ ਸਮੀਸ਼ਾ ਦੀ ਪਹਿਲੀ ਲੋਹੜੀ ਮਨਾਉਣ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਹੋਰ ਪੜ੍ਹੋ : ਅਦਾਕਾਰਾ ਰਕੁਲਪ੍ਰੀਤ ਸਿੰਘ ਦੀ ਇਸ ਤਰ੍ਹਾਂ ਬਾਲੀਵੁੱਡ ‘ਚ ਹੋਈ ਸੀ ਐਂਟਰੀ, ਉਮਰ ‘ਚ ਆਪਣੇ ਤੋਂ ਕਿਤੇ ਵੱਡੇ ਅਦਾਕਾਰ ਨਾਲ ਕੀਤਾ ਸੀ ਰੋਮਾਂਸ
Rakul Preet ਰਕੁਲਪ੍ਰੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਅਦਾਕਾਰਾ ਨੇ ਸਾਊਥ ਦੀਆਂ ਫ਼ਿਲਮਾਂ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । rakulpreet singh ਇਸ ਤੋਂ ਬਾਅਦ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਉਨ੍ਹਾਂ ਦੀ ਐਂਟਰੀ ਹੋਈ ਅਤੇ ਕਈ ਫ਼ਿਲਮਾਂ ‘ਚ ਉਹ ਨਜ਼ਰ ਆ ਚੁੱਕੇ ਹਨ।

 
View this post on Instagram
 

A post shared by Voompla (@voompla)

0 Comments
0

You may also like