ਇਸ ਫ਼ਿਲਮ ਦੇ ਸਾਰੇ ਅਦਾਕਾਰ ਸ਼ੂਟਿੰਗ ਦੌਰਾਨ ਸਨ ਆਪਸ 'ਚ ਲੜੇ ਪਰ ਫਿਰ ਵੀ ਹਿੱਟ ਸਾਬਿਤ ਹੋਈ ਫ਼ਿਲਮ,25 ਸਾਲ ਬਾਅਦ ਅਦਾਕਾਰਾ ਨੇ ਕੀਤਾ ਖੁਲਾਸਾ

Written by  Shaminder   |  November 07th 2019 12:43 PM  |  Updated: November 07th 2019 12:43 PM

ਇਸ ਫ਼ਿਲਮ ਦੇ ਸਾਰੇ ਅਦਾਕਾਰ ਸ਼ੂਟਿੰਗ ਦੌਰਾਨ ਸਨ ਆਪਸ 'ਚ ਲੜੇ ਪਰ ਫਿਰ ਵੀ ਹਿੱਟ ਸਾਬਿਤ ਹੋਈ ਫ਼ਿਲਮ,25 ਸਾਲ ਬਾਅਦ ਅਦਾਕਾਰਾ ਨੇ ਕੀਤਾ ਖੁਲਾਸਾ

ਸਲਮਾਨ ਖ਼ਾਨ ਅਤੇ ਆਮਿਰ ਖ਼ਾਨ ਦੀ ਨੱਬੇ ਦੇ ਦਹਾਕੇ 'ਚ ਰਿਲੀਜ਼ ਹੋਈ ਰੋਮਾਂਟਿਕ ਕਮੇਡੀ ਫ਼ਿਲਮ ਅੰਦਾਜ਼ ਅਪਨਾ-ਅਪਨਾ ਉਸ ਸਮੇਂ ਬਲਾਕਬਸਟਰ ਸਾਬਿਤ ਹੋਈ ਸੀ । ਪਰ ਹੁਣ 25 ਸਾਲਾਂ ਬਾਅਦ ਇਸ ਫ਼ਿਲਮ 'ਚ ਮੁੱਖ ਅਦਾਕਾਰਾ ਦਾ ਕਿਰਦਾਰ ਨਿਭਾਉਣ ਵਾਲੀ ਰਵੀਨਾ ਟੰਡਨ ਨੇ ਇਸ ਫ਼ਿਲਮ ਬਾਰੇ ਅਹਿਮ ਖੁਲਾਸਾ ਕੀਤਾ ਹੈ । ਜੀ ਹਾਂ ਇਸ ਫ਼ਿਲਮ ਬਾਰੇ ਇੱਕ ਇੰਟਰਵਿਊ 'ਚ ਰਵੀਨਾ ਟੰਡਨ ਨੇ ਖੁਲਾਸਾ ਕੀਤਾ ਹੈ ਕਿ "ਕੋਈ ਵੀ ਇਸ ਗੱਲ 'ਤੇ ਯਕੀਨ ਨਹੀਂ ਕਰੇਗਾ ਕਿ ਉਨ੍ਹਾਂ ਨੇ ਅੱੱਜ ਤੱਕ ਆਪਣੀ ਇਹ ਫ਼ਿਲਮ ਪੂਰੀ ਨਹੀਂ ਵੇਖੀ।

ਹੋਰ ਵੇਖੋ:ਸਲਮਾਨ ਖ਼ਾਨ ਨੂੰ ਸ਼ੂਟਿੰਗ ਦੇ ਪਹਿਲੇ ਦਿਨ ਹੀ ਪਤਾ ਸੀ ਫਲੌਪ ਹੋਵੇਗੀ ਇਹ ਫ਼ਿਲਮ, ਸਾਲਾਂ ਬਾਅਦ ਕੀਤਾ ਖੁਲਾਸਾ

raveena tandon age in andaz apna apna के लिए इमेज नतीजे

ਫ਼ਿਲਮ ਨੂੰ ਰਿਲੀਜ਼ ਹੋਏ 25 ਸਾਲ ਹੋ ਗਏ ਹਨ ਪਰ ਅੱਜ ਤੱਕ ਇਹ ਫ਼ਿਲਮ ਪੂਰੀ ਨਹੀਂ ਵੇਖੀ।ਰਵੀਨਾ ਟੰਡਨ ਨੇ ਅੱਗੇ ਕਿਹਾ ਕਿ ਸਭ ਦੇ ਝਗੜੇ ਚੱਲਦੇ ਸਨ ਅਤੇ ਆਮਿਰ ਅਤੇ ਸਲਮਾਨ ਇੱਕ ਦੂਜੇ ਨਾਲ ਗੱਲ ਨਹੀਂ ਸਨ ਕਰਦੇ ।

ਇਸ ਦੇ ਨਾਲ ਹੀ ਕਰਿਸ਼ਮਾ ਅਤੇ ਮੈਂ ਵੀ ਇੱਕ ਦੂਜੇ ਨਾਲ ਗੱਲ ਨਹੀਂ ਸੀ ਕਰਦੇ ਇੱਥੋਂ ਤੱਕ ਕਿ ਸਲਮਾਨ ਖ਼ਾਨ ਫ਼ਿਲਮ ਦੇ ਡਾਇਰੈਕਟਰ ਰਾਜ ਕੁਮਾਰ ਸੰਤੋਸ਼ੀ ਨਾਲ ਗੱਲ ਨਹੀਂ ਸਨ ਕਰਦੇ ਪਤਾ ਨਹੀਂ ਇਹ ਫ਼ਿਲਮ ਕਿਵੇਂ ਬਣੀ ।

raveena and aamir raveena and aamir

ਉਨ੍ਹਾਂ ਅੱਗੇ ਦੱਸਿਆ ਕਿ ਫ਼ਿਲਮ ਦੇ ਕਲਾਈਮੈਕਸ ਦੌਰਾਨ ਮੈਨੂੰ ਅਤੇ ਕਰਿਸ਼ਮਾ ਨੂੰ ਰੱਸੀ ਨਾਲ ਬੰਨ ਦਿੱਤਾ ਗਿਆ ਸੀ ਅਤੇ ਡਾਇਰੈਕਟਰ ਨੇ ਕਿਹਾ ਸੀ ਕਿ ਜੇ ਅਸੀਂ ਇੱਕ ਦੂਜੇ ਨਾਲ ਗੱਲ ਹੀ ਨਹੀਂ ਕਰਾਂਗੇ ਤਾਂ ਫ਼ਿਲਮ ਕਿਵੇਂ ਪੂਰੀ ਕਰਾਂਗੇ" ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network