
ਬਾਲੀਵੁੱਡ ਦੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾੳੇੁਣ ਵਾਲੀ ਅਦਾਕਾਰਾ ਰਵੀਨਾ ਟੰਡਨ (Raveena Tandon) ਦੇ ਪਿਤਾ (Father) ਦਾ ਦਿਹਾਂਤ (Death) ਹੋ ਗਿਆ ਹੈ ।ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ । ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪਿਤਾ ਜੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਕ ਭਾਵੁਕ ਨੋਟ ਵੀ ਲਿਖਿਆ ਹੈ। ਜਿਸ 'ਚ ਅਦਾਕਾਰਾ ਨੇ ਲਿਖਿਆ ਕਿ ''ਤੁਸੀਂ ਹਮੇਸ਼ਾ ਮੇਰੇ ਨਾਲ ਚੱਲੋਗੇ, ਮੈਂ ਹਮੇਸ਼ਾ ਤੁਹਾਡੀ ਬੇਟੀ ਰਹਾਂਗੀ, ਮੈਂ ਤੁਹਾਨੂੰ ਕਦੇ ਵੀ ਜਾਣ ਨਹੀਂ ਦੇਵਾਂਗੀ। ਲਵ ਯੂ ਪਾਪਾ'।

ਰਵੀਨਾ ਟੰਡਨ ਦੇ ਪਿਤਾ ਜੀ ਦੇ ਦਿਹਾਂਤ 'ਤੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਅਦਾਕਾਰਾ ਜੂਹੀ ਚਾਵਲਾ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ "ਤੁਹਾਡੇ ਅਤੇ ਤੁਹਾਡੇ ਪਰਿਵਾਰ ਨਾਲ ਦਿਲੀ ਹਮਦਰਦੀ ਰਵੀਨਾ.. ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ,ਓਮ ਸ਼ਾਂਤੀ "।ਨੀਲਮ ਕੋਠਾਰੀ, ਚੰਕੀ ਪਾਂਡੇ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਕਰਦੇ ਹੋਏ ਕੁਮੈਂਟਸ ਕੀਤੇ। ਦੱਸ ਦਈਏ ਕਿ ਰਵੀ ਟੰਡਨ ਦੀ ਸਾਹ ਬੰਦ ਹੋਣ ਕਾਰਨ ਮੌਤ ਹੋ ਗਈ। ਉਨ੍ਹਾਂ ਅੱਜ ਸਵੇਰੇ ੩.੪੫ ਵਜੇ ਦੇ ਕਰੀਬ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ।

ਉਹ ਬਾਲੀਵੁੱਡ ਦੇ ਸਭ ਤੋਂ ਵਧੀਆ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਸੀ ਅਤੇ ਉਸਨੇ ਕਈ ਹਿੱਟ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ, ਜਿਸ ਵਿੱਚ 'ਖੇਲ ਖੇਲ ਮੈਂ', 'ਅਨਹੋਣੀ', 'ਨਜ਼ਰਾਨਾ', 'ਮਜਬੂਰ', 'ਖੁਦਦਾਰ' ਅਤੇ 'ਜ਼ਿੰਦਗੀ' ਸ਼ਾਮਲ ਹਨ। ਰਵੀਨਾ ਟੰਡਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਜਿਸ 'ਚ ਮੋਹਰਾ, ਅੰਦਾਜ਼ ਅਪਨਾ ਅਪਨਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਪਿਛਲੇ ਕੁਝ ਸਾਲਾਂ ਤੋਂ ਉਹ ਇੰਡਸਟਰੀ 'ਚ ਘੱਟ ਸਰਗਰਮ ਹੈ। ਪਰ ਉਹ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।
https://www.instagram.com/p/CZ08Vd1th6D/?utm_medium=copy_lin