ਅਦਾਕਾਰਾ ਰੂਪੀ ਗਿੱਲ ਨੇ ਆਪਣੀ ਮਾਂ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | September 13, 2021

ਮਾਂ-ਧੀ ਦਾ ਰਿਸ਼ਤਾ ਦੁਨੀਆ ਦੇ ਖ਼ੂਬਸੂਰਤ ਰਿਸ਼ਤਿਆਂ ‘ਚੋਂ ਇੱਕ ਹੈ। ਮਾਂ ਹਮੇਸ਼ਾ ਆਪਣੀ ਧੀ ਨੂੰ ਦੁਨੀਆਦਾਰੀ ਦਾ ਪਾਠ ਪੜ੍ਹਾਉਂਦੀ ਰਹਿੰਦੀ ਹੈ ਤੇ ਆਪਣੀ ਧੀ ਦੀ ਜ਼ਿੰਦਗੀ ‘ਚ ਖੁਸ਼ੀਆਂ ਦੀ ਕਾਮਨਾ ਕਰਦੀ ਹੈ। ਧੀ ਦੀ ਪਹਿਲੀ ਸਹੇਲੀ ਉਸਦੀ ਮਾਂ ਹੀ ਹੁੰਦੀ ਹੈ। ਅਜਿਹੇ ਹੀ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰ ਰਹੀ ਹੈ ਅਦਾਕਾਰਾ ਰੂਪੀ ਗਿੱਲ Roopi Gill  ਦੀ ਇਹ ਪਿਆਰੀ ਜਿਹੀ ਤਸਵੀਰ ।

roopi gill image image source-instagram

ਹੋਰ ਪੜ੍ਹੋ : ਪਹਿਲੀ ਵਾਰ ਸਾਹਮਣੇ ਆਈ ਗਾਇਕ ਸੁਖਬੀਰ ਦੀ ਪਤਨੀ ਦੀਆਂ ਤਸਵੀਰਾਂ, ਵਿਆਹ ਦੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਗਾਇਕ ਨੇ ਪਤਨੀ ਨੂੰ ਕੀਤਾ ਵਿਸ਼

ਜੀ ਹਾਂ ਅਦਾਕਾਰਾ ਰੂਪੀ ਗਿੱਲ ਨੇ ਆਪਣੀ ਮਾਂ ਦੇ ਨਾਲ ਬਹੁਤ ਹੀ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਹੈ ਤੇ ਮਾਂ ਵਾਲੇ ਇਮੋਜ਼ੀ ਦੇ ਨਾਲ ਇਸ ਨੂੰ ਪੋਸਟ ਕੀਤੀ ਹੈ। ਪ੍ਰਸ਼ੰਸਕਾਂ ਨੂੰ ਮਾਂ-ਧੀ ਦਾ ਇਹ ਕਿਊਟ ਜਿਹਾ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਤਸਵੀਰ ‘ਚ ਰੂਪੀ ਗਿੱਲ ਨੇ ਸਿਰ ਉੱਤੇ ਚੁੰਨੀ ਲਈ ਹੋਈ ਹੈ ਤੇ ਪੰਜਾਬੀ ਸੂਟ ਪਾਇਆ ਹੋਇਆ ਹੈ।

ਹੋਰ ਪੜ੍ਹੋ : ‘ਪਿਆਰ ਤੇ ਦੋਸਤੀ’ ਦੇ ਵਿਚਕਾਰ ਫਸੇ ਸਰਗੁਣ ਮਹਿਤਾ ਤੇ ਐਮੀ ਵਿਰਕ, ਦਿਲਾਂ ਨੂੰ ਛੂਹ ਰਿਹਾ ਹੈ ‘ਕਿਸਮਤ-2’ ਦਾ ਟ੍ਰੇਲਰ

inside image of ropi gill with mother-min image source-instagram

ਦੱਸ ਦਈਏ ਰੂਪੀ ਗਿੱਲ ਨੇ ‘ਲਾਈਏ ਜੇ ਯਾਰੀਆਂ’ ਫ਼ਿਲਮ ਚ ਕੀਤੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੈ ।ਇਸ ਫ਼ਿਲਮ ਦੇ ਲਈ ਉਨ੍ਹਾਂ ਦੀ ਝੋਲੀ  ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਪਿਆ ਸੀ। ਦੱਸ ਦਈਏ ਅਦਾਕਾਰਾ ਰੂਪੀ ਗਿੱਲ ਕੈਨੇਡਾ ਦੀ ਜੰਮਪਲ ਹੈ ਅਤੇ ਉੱਥੇ ਹੀ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ । ਐਕਟਿੰਗ ਸਿਰਫ਼ ਸ਼ੌਂਕੀਆਂ ਤੌਰ ‘ਤੇ ਕਰਨਾ ਪਸੰਦ ਕਰਦੇ ਸਨ । ਪਰ ਉਸ ਦਾ ਇਹ ਸ਼ੌਂਕ ਉਸ ਦਾ ਪ੍ਰੋਫੈਸ਼ਨ ਬਣ ਜਾਵੇਗਾ ਇਸ ਬਾਰੇ ਰੂਪੀ ਨੇ ਕਦੇ ਸੁਫ਼ਨੇ ਵਿੱਚ ਵੀ ਸੋਚਿਆ ਨਹੀਂ ਸੀ । ਫ਼ਿਲਮ ਤੋਂ ਇਲਾਵਾ ਉਹ ਕਈ ਨਾਮੀ ਗਾਇਕਾਂ ਦੇ ਮਿਊਜ਼ਿਕ ਵੀਡੀਓ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ।

0 Comments
0

You may also like