ਕੈਂਸਰ ਦੇ ਨਾਲ ਜੂਝ ਰਹੀ ਹੈ ਅਦਾਕਾਰਾ ਰੋਜ਼ਲੀਨ ਖ਼ਾਨ, ਅਦਾਕਾਰਾ ਨੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

written by Shaminder | November 12, 2022 05:25pm

ਅਦਾਕਾਰਾ ਰੋਜ਼ਲੀਨ ਖ਼ਾਨ (rozlyn khan)  ਕੈਂਸਰ ਦੀ ਬੀਮਾਰੀ ਦੇ ਨਾਲ ਜੂਝ ਰਹੀ ਹੈ । ਇਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ‘ਮੁਸ਼ਕਿਲ ਲੋਗੋਂ ਕੀ ਜ਼ਿੰਦਗੀ ਆਸਾਨ ਨਹੀਂ ਹੋਤੀ, ਯੇ ਕਹੀਂ ਪੇ ਪੜ੍ਹਾ ਥਾ…ਪਰ ਮੈਨੂੰ ਹੁਣ ਪਤਾ ਲੱਗਾ ਹੈ ਕਿ ਇਹ ਮੇਰੇ ਵਰਗੇ ਲੋਕਾਂ ਲਈ ਹੈ।

rozlyn khan

ਹੋਰ ਪੜ੍ਹੋ : ਵਾਇਸ ਆਫ਼ ਪੰਜਾਬ-13 ਦੇ ਲਈ ਜਲਦ ਸ਼ੁਰੂ ਹੋਣ ਜਾ ਰਹੇ ਆਡੀਸ਼ਨ, ਆ ਜਾਓ ਤੇ ਛਾ ਜਾਓ

ਰੱਬ ਆਪਣੇ ਸਭ ਤੋਂ ਤਾਕਤਵਰ ਸਿਪਾਹੀਆਂ ਨੂੰ ਸਭ ਤੋਂ ਮੁਸ਼ਕਿਲ ਲੜਾਈਆਂ ਦਿੰਦਾ ਹੈ । ਇਹ ਮੇਰੀ ਜ਼ਿੰਦਗੀ ਦਾ ਇੱਕ ਅਧਿਆਇ ਹੋ ਸਕਦਾ ਹੈ, ਪਰ ਵਿਸ਼ਵਾਸ ਅਤੇ ਉਮੀਦ ਨੂੰ ਬਣਾਈ ਰੱਖਣਾ। ਹਰ ਝਟਕਾ ਮੈਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇਹ ਵੀ…। ਮੇਰੇ ਕੋਲ ਉਹ ਪਿਆਰੇ ਲੋਕ ਹਨ, ਜੋ ਮੇਰੇ ਲਈ ਪ੍ਰਾਰਥਨਾ ਕਰਦੇ ਹਨ । ਜੋ ਹੋਤਾ ਹੈ ਅੱਛੇ ਕੇ ਲੀਏ ਹੋਤਾ ਹੈ’ ।

rozlyn khan Image Source : Instagram

ਹੋਰ ਪੜ੍ਹੋ : ਅਦਾਕਾਰਾ ਬਿਪਾਸ਼ਾ ਬਸੂ ਬਣੀ ਮਾਂ, ਧੀ ਨੇ ਜਨਮ ਲਿਆ, ਪ੍ਰਸ਼ੰਸਕ ਦੇ ਰਹੇ ਵਧਾਈ

ਇਸ ਦੇ ਨਾਲ ਹੀ ਅਦਾਕਾਰਾ ਨੇ ਅੱਗੇ ਲਿਖਿਆ ਕਿ ‘ਗਰਦਨ ਅਤੇ ਪਿੱਠ ‘ਚ ਗੰਭੀਰ ਦਰਦ ਤੋਂ ਇਲਾਵਾ ਹੋਰ ਕੋਈ ਸੰਕੇਤ ਮੈਨੂੰ ਨਜ਼ਰ ਨਹੀਂ ਸਨ ਆਏ।ਮੈਂ ਇਸ ਨੂੰ ਮੈਂ ਇਸਨੂੰ ਜਿਮਨਾਸਟਿਕ ਅਤੇ ਆਪਣੀ ਪਿੱਠ 'ਤੇ ਤਣਾਅ ਸਮਝਿਆ ਸੀ .. ਵੈਸੇ ਵੀ ਜਲਦੀ ਪਤਾ ਲੱਗ ਗਿਆ

rozlyn khan
ਪਿਆਰੇ ਬ੍ਰਾਂਡ, ਮੈਂ ਤੁਹਾਡੇ ਨਾਲ ਹਰ ਮਹੀਨੇ ਦੇ ਦੂਜੇ ਹਫ਼ਤੇ ਸ਼ੂਟ ਕਰਨ ਲਈ ਉਪਲਬਧ ਹੋਵਾਂਗੀ ਕਿਉਂਕਿ ਮੈਨੂੰ ਆਉਣ ਵਾਲੇ ੭ ਮਹੀਨਿਆਂ ਲਈ ਕੀਮੋਥੈਰੇਪੀ ਦੇ ਅਧੀਨ ਜਾਣਾ ਪਏਗਾ ਅਤੇ ਹਰ ਕੀਮੋਥੈਰੇਪੀ ਤੋਂ ਬਾਅਦ ਇੱਕ ਹਫ਼ਤਾ ਆਰਾਮ ਕਰਨਾ ਪਵੇਗਾ.. ਤੁਹਾਨੂੰ ਗੰਜੇ ਮਾਡਲ ਨਾਲ ਕੰਮ ਕਰਨ ਲਈ ਹਿੰਮਤ ਦੀ ਲੋੜ ਹੈ।

 

View this post on Instagram

 

A post shared by Rozlyn Khan (@rozlynkhan)

You may also like