35 ਸਾਲ ਦੀ ਉਮਰ ਵਿੱਚ ਅਦਾਕਾਰਾ ਸਰਨਿਆ ਸ਼ਸ਼ੀ ਦੀ ਹੋਈ ਮੌਤ

written by Rupinder Kaler | August 10, 2021

ਅਦਾਕਾਰਾ Saranya Sasi ਦਾ ਦਿਹਾਂਤ ਹੋ ਗਿਆ ਹੈ । ਉਸ ਨੇ 35 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਸਰਨਿਆ ਦੇ ਪ੍ਰਸ਼ੰਸਕ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਨ । ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਵੀ ਅਦਾਕਾਰਾ  (Saranya Sasi) ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਾਕਾਰਾ ਦੀ ਕਈ ਵਾਰ ਸਰਜਰੀ ਵੀ ਹੋਈ ਸੀ। ਰਸੌਲੀ ਦੇ ਇਲਾਜ ਦੇ ਦੌਰਾਨ, ਉਹ ਇਸ ਸਾਲ ਮਈ ਵਿੱਚ ਕੋਰੋਨਾ ਵਾਇਰਸ ਨਾਲ ਵੀ ਸੰਕਰਮਿਤ ਹੋ ਗਈ ਸੀ।

Pic Courtesy: twitter

ਹੋਰ ਪੜ੍ਹੋ :

ਅੰਮ੍ਰਿਤਸਰ ਦੇ ਇਸ ਛੋਟੇ ਨਿਹੰਗ ਸਿੰਘ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

Pic Courtesy: twitter

ਕੋਰੋਨਾ ਦੀ ਲਾਗ ਤੋਂ ਠੀਕ ਹੋਣ ਦੇ ਬਾਵਜੂਦ, ਉਸ (Saranya Sasi) ਦੀ ਸਿਹਤ ਲਗਾਤਾਰ ਵਿਗੜ ਰਹੀ ਸੀ। ਜਾਣਕਾਰੀ ਮੁਤਾਬਿਕ ਸਰਨਿਆ ਦੀ ਮੌਤ ਕੋਵਿਡ ਤੋਂ ਪੇਚੀਦਗੀਆਂ ਕਾਰਨ ਹੋਈ ਹੈ । ਤੁਹਾਨੂੰ ਦੱਸ ਦੇਈਏ ਕਿ ਸਰਨਿਆ ਕੰਨੂਰ ਜ਼ਿਲ੍ਹੇ ਦੀ ਵਸਨੀਕ ਸੀ ਅਤੇ ਉਸਨੇ ਕੁਝ ਫਿਲਮਾਂ ਵਿੱਚ ਕੰਮ ਕੀਤਾ ਸੀ। ਉਹ ਕੇਰਲਾ ਦੀ ਇੱਕ ਪ੍ਰਸਿੱਧ ਟੀ.ਵੀ ਕਲਾਕਾਰ ਸੀ।

ਕਿਹਾ ਜਾਂਦਾ ਹੈ ਕਿ ਜਦੋਂ ਸਰਨਿਆ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸੀ, ਉਸਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਉਸਦੇ ਇਲਾਜ ਲਈ ਫੰਡ ਇਕੱਠਾ ਕੀਤਾ ਸੀ। ਪ੍ਰਸ਼ੰਸਕਾਂ ਦੇ ਨਾਲ ਨਾਲ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਅਭਿਨੇਤਰੀ ਦੀ ਮੌਤ ‘ਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਸਰਨਿਆ ਬਹਾਦਰੀ ਨਾਲ ਬਿਮਾਰੀ ਨਾਲ ਲੜੀ ।

You may also like