ਆਰਥਿਕ ਹਾਲਤ ਮਾੜੀ ਹੋਣ ਕਰਕੇ ਅਦਾਕਾਰਾ ਸਵਿਤਾ ਬਜਾਜ ਆਪਣਾ ਇਲਾਜ਼ ਕਰਵਾਉਣ ਤੋਂ ਅਸਮਰਥ, ਪਰਿਵਾਰ ਨੇ ਵੀ ਛੱਡਿਆ ਸਾਥ

written by Rupinder Kaler | July 14, 2021

ਹਾਲ ਹੀ ਵਿੱਚ ਅਦਾਕਾਰਾ ਸ਼ਗੁਫਤਾ ਅਲੀ ਨੇ ਆਪਣੀ ਆਰਥਿਕ ਸਥਿਤੀ ਬਾਰੇ ਦੱਸਦੇ ਹੋਏ ਲੋਕਾਂ ਕੋਲ ਮਦਦ ਦੀ ਗੁਹਾਰ ਲਗਾਈ ਸੀ । ਜਿਸ ਤੋਂ ਬਾਅਦ ਉਹਨਾਂ ਦੀ ਕੁਝ ਅਦਾਕਾਰਾਂ ਨੇ ਮਦਦ ਵੀ ਕੀਤੀ ਹੈ ।ਸ਼ਗੁਫਤਾ ਤੋਂ ਬਾਅਦ ਹੁਣ ਬਾਲੀਵੁੱਡ ਦੀ ਇਕ ਹੋਰ ਅਦਾਕਾਰਾ ਸਵਿਤਾ ਬਜਾਜ ਨੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ ਸਵਿਤਾ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ 22 ਦਿਨਾਂ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਹੋਰ ਪੜ੍ਹੋ :

ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨਾਲ ਪਹਿਲੇ ਦਿਨ ਤੋਂ ਜੁੜਿਆ ਹੈ ਇਹ ਸ਼ਖਸ, 12 ਸਾਲ ਬਾਅਦ ਪੁੱਤਰ ਦਾ ਹੋਇਆ ਜਨਮ,ਇਸ ਦੇ ਬਾਵਜੂਦ ਨਹੀਂ ਗਿਆ ਘਰ

ਪਰ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਉਹਨਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਦੀ ਸ਼ਿਕਾਇਤ ਤੋਂ ਬਾਅਦ ਇੱਕ ਵਾਰ ਫਿਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਕ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਅਦਾਕਾਰਾ ਨੇ ਕਿਹਾ, ‘ਮੇਰੀ ਸਾਰੀ ਬਚਤ ਖਤਮ ਹੋ ਗਈ ਹੈ । ਮੇਰੇ ਸਾਰੇ ਪੈਸੇ ਮੇਰੀ ਬਿਮਾਰੀ ਤੇ ਖਰਚ ਹੋ ਗਏ ਹਨ । ਮੈਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ ਤੇ ਮੈਂਨੂੰ ਇਲਾਜ਼ ਲਈ ਖਰਚੇ ਦੀ ਲੋੜ ਹੈ , ਜੋ ਮੇਰੇ ਕੋਲ ਹੈ ਨਹੀਂ । ਮੈਂ ਆਪਣੀ ਸਿਹਤ ਕਰਕੇ ਕੰਮ ਕਰਨ ਦੀ ਹਾਲਤ ਵਿੱਚ ਨਹੀਂ ਹਾਂ ।

ਜਦੋਂ ਮੈਂ ਕੰਮ ਕਰਨਾ ਸ਼ੁਰੂ ਕਰਾਂਗੀ, ਮੈਂ ਹਰ ਕਿਸੇ ਦੇ ਪੈਸੇ ਵਾਪਸ ਕਰ ਦੇਵਾਂਗੀ। ਬਦਕਿਸਮਤੀ ਨਾਲ ਅੱਜ ਕੋਈ ਮੇਰੀ ਸੰਭਾਲ ਕਰਨ ਵਾਲਾ ਨਹੀਂ ਹੈ। ਲਗਭਗ 25 ਸਾਲ ਪਹਿਲਾਂ ਮੈਂ ਵਾਪਸ ਆਪਣੇ ਘਰ ਵਾਪਸ ਦਿੱਲੀ ਜਾਣ ਦਾ ਫੈਸਲਾ ਕੀਤਾ ਸੀ ਪਰ ਮੇਰੇ ਪਰਿਵਾਰ ਵਿਚ ਕੋਈ ਵੀ ਮੈਨੂੰ ਨਹੀਂ ਰੱਖਣਾ ਚਾਹੁੰਦਾ। ਮੈਂ ਬਹੁਤ ਕਮਾਇਆ ਅਤੇ ਲੋਕਾਂ ਦੀ ਮਦਦ ਕੀਤੀ, ਪਰ ਅੱਜ ਮੇਰੇ ਕੋਲ ਕੋਈ ਨਹੀਂ ਹੈ ਮੇਰੀ ਸਹਾਇਤਾ ਕਰਨ ਲਈ’।

0 Comments
0

You may also like