ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨਾਲ ਪਹਿਲੇ ਦਿਨ ਤੋਂ ਜੁੜਿਆ ਹੈ ਇਹ ਸ਼ਖਸ, 12 ਸਾਲ ਬਾਅਦ ਪੁੱਤਰ ਦਾ ਹੋਇਆ ਜਨਮ,ਇਸ ਦੇ ਬਾਵਜੂਦ ਨਹੀਂ ਗਿਆ ਘਰ

written by Shaminder | July 14, 2021

ਕਿਸਾਨਾਂ ਦਾ ਅੰਦੋਲਨ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ । ਇਸ ਅੰਦੋਲਨ ‘ਚ ਕੁਝ ਲੋਕ ਅਜਿਹੇ ਹਨ ਜੋ ਪਹਿਲੇ ਦਿਨ ਤੋਂ ਅੰਦੋਲਨ ਦੇ ਨਾਲ ਜੁੜੇ ਹੋਏ ਹਨ ਅਤੇ ਇੱਕ ਵਾਰ ਵੀ ਉਹ ਘਰ ਵਾਪਸ ਨਹੀਂ ਗਏ । ਪ੍ਰਦਰਸ਼ਨ ਕਰ ਰਹੇ ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਿੱਤ ਕੇ ਹੀ ਵਾਪਸ ਪਰਤਣਗੇ । ਅਜਿਹਾ ਹੀ ਇੱਕ ਸ਼ਖਸ ਹੈ ਤੋਤੀ, ਜੋ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ ਸ਼ਾਮਿਲ ਹੈ ।

Farmers-Harf Cheema Image From Instagram

ਹੋਰ ਪੜ੍ਹੋ  : ਸੂਫੀ ਗਾਇਕ ਮਨਮੀਤ ਸਿੰਘ ਦੀ ਲਾਸ਼ ਝੀਲ ਵਿੱਚੋਂ ਹੋਈ ਬਰਾਮਦ 

Farmer protest Image From Instagram

ਗਾਇਕ ਹਰਫ ਚੀਮਾ ਨੇ ਉਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਹਰਫ ਚੀਮਾ ਦੱਸ ਰਹੇ ਹਨ ਕਿ ਤੋਤੀ ਦੇ ਘਰ 12  ਸਾਲ ਬਾਅਦ ਪੁੱਤਰ ਨੇ ਜਨਮ ਲਿਆ ਹੈ । ਇਸ ਦੇ ਬਾਵਜੂਦ ਇਹ ਸ਼ਖਸ ਘਰ ਨਹੀਂ ਗਿਆ ਅਤੇ ਉਸ ਦਾ ਕਹਿਣਾ ਹੈ ਕਿ ਉਹ ਜਿੱਤ ਕੇ ਹੀ ਘਰ ਪਰਤਣਗੇ । ਫਿਰ ਹੀ ਆਪਣੇ ਪੁੱਤਰ ਦਾ ਮੂੰਹ ਵੇਖੇਗਾ ।

Farmer Protest Image From Instagram

ਹਰਫ ਚੀਮਾ ਨੇ ਉਸ ਦੇ ਬੱਚੇ ਦੇ ਜਨਮ ‘ਤੇ ਵਧਾਈ ਦਿੱਤੀ ਹੈ । ਦੱਸ ਦਈਏ ਕਿ ਕਿਸਾਨਾਂ ਦਾ ਅੰਦੋਲਨ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ।

 

View this post on Instagram

 

A post shared by Harf Cheema (ਹਰਫ) (@harfcheema)

ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ, ਪਰ ਸਰਕਾਰ ਕਿਸਾਨਾਂ ਦੀ ਇਸ ਮੰਗ ਨੂੰ ਅਣਗੌਲ ਰਹੀ ਹੈ । ਇਸ ਅੰਦੋਲਨ ਦੌਰਾਨ ਕਈ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ, ਪਰ ਇਸ ਦੇ ਬਾਵਜੂਦ ਕਿਸਾਨਾਂ ਦੀ ਸੁਣਵਾਈ ਸਰਕਾਰ ਨਹੀਂ ਕਰ ਰਹੀ ।

 

You may also like