ਅਦਾਕਾਰਾ ਸ਼ਨਾਇਆ ਕਾਟਵੇ ਭਰਾ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ

written by Rupinder Kaler | April 27, 2021 07:02pm

ਅਦਾਕਾਰਾ ਸ਼ਨਾਇਆ ਕਾਟਵੇ ਕਤਲ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ।ਸ਼ਨਾਇਆ ’ਤੇ ਆਪਣੇ ਭਰਾ ਦਾ ਕਤਲ਼ ਕਰਨ ਦਾ ਦੋਸ਼ ਹੈ। ਪੁਲਿਸ ਨੇ ਸ਼ਨਾਇਆ ਦੇ ਭਰਾ ਰਾਕੇਸ਼ ਦੀ ਲਾਸ਼ ਬਰਾਮਦ ਕੀਤੀ ਹੈ। ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਪੁਲਿਸ ਨੂੰ ਰਾਕੇਸ਼ ਕਾਟਵੇ ਦਾ ਵੱਢਿਆ ਹੋਇਆ ਹੈ। ਸਿਰ ਦੇਵਰਾਗੁਡੀਹਲ ਦੇ ਜੰਗਲ ਤੋਂ ਮਿਲਿਆ, ਜਦਕਿ ਸਰੀਰ ਦੇ ਬਾਕੀ ਟੁਕੜੇ ਹੁਬਲੀ ’ਚ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੇ ਹਨ।

image from Shanaya Katwe's instagram

ਹੋਰ ਪੜ੍ਹੋ :

‘ਅੱਜ ਆਕਸੀਜਨ ਦੇ ਸਿਲੰਡਰ ਲੱਭ ਰਹੇ ਹੋ ਆਉਣ ਵਾਲੇ ਸਮੇਂ ‘ਚ ਅਨਾਜ ਲੱਭਦੇ ਫਿਰੋਗੇ’- ਜਗਦੀਪ ਰੰਧਾਵਾ

image from Shanaya Katwe's instagram

ਇਸ ਮਾਮਲੇ ਵਿੱਚ ਕੁਝ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ । ਖ਼ਬਰ ਦੇ ਅਨੁਸਾਰ ਪੁਲਿਸ ਨੇ ਛਾਣਬੀਣ ’ਚ ਪਾਇਆ ਕਿ ਕਤਲ ਵਿੱਚ ਰਾਕੇਸ਼ ਦੀ ਭੈਣ ਸ਼ਨਾਇਆ ਕਾਟਵੇ ਦਾ ਵੀ ਹੱਥ ਹੈ। ਅਜਿਹਾ ਕਰਨ ਦਾ ਕਾਰਨ ਸ਼ਨਾਇਆ ਦਾ ਲਵ ਅਫੇਅਰ ਦੱਸਿਆ ਜਾ ਰਿਹਾ ਹੈ।

image from Shanaya Katwe's instagram

ਸ਼ਨਾਇਆ ਤੇ ਨਿਆਜ਼ ਇਕ ਦੂਜੇ ਨਾਲ ਪਿਆਰ ਕਰਦੇ ਹਨ, ਪਰ ਸ਼ਨਾਇਆ ਦਾ ਭਰਾ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਸੀ ਜਿਸ ਕਾਰਨ ਸ਼ਨਾਇਆ ਕਾਟਵੇ, ਨਿਆਜ਼ ਅਹਿਮਦ ਤੇ ਹੋਰਾਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮਾਮਲੇ ਦਾ ਪਤਾ ਚੱਲਦੇ ਹੀ ਹੁਬਲੀ ਪੁਲਿਸ ਨੇ ਇਸਦੀ ਛਾਣਬੀਣ ਕੀਤੀ ਤੇ ਸ਼ਨਾਇਆ ਨੂੰ ਗਿ੍ਰਫ਼ਤਾਰ ਕਰ ਲਿਆ। ਫਿਲਹਾਲ ਅਦਾਕਾਰਾ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।

You may also like