ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਗਣੇਸ਼ ਚਤੁਰਥੀ ‘ਤੇ ਸਾਂਝੀਆਂ ਕੀਤੀਆਂ ਪਰਿਵਾਰ ਨਾਲ ਤਸਵੀਰਾਂ

written by Shaminder | September 11, 2021

ਦੇਸ਼ ਭਰ ‘ਚ ਗਣੇਸ਼ ਚਤੁਰਥੀ (ganesh chaturthi) ਦੀਆਂ ਰੌਣਕਾਂ ਹਨ । ਅਜਿਹੇ ‘ਚ ਬਾਲੀਵੁੱਡ ਸੈਲੀਬ੍ਰੇਟੀਜ਼ ਵੀ ਇਸ ਤਿਉਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾ ਰਹੇ ਹਨ । ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty)  ਜੋ ਕਿ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਚੱਲ ਰਹੇ ਹਨ । ਉਨ੍ਹਾਂ ਨੇ ਵੀ ਆਪਣੇ ਘਰ ‘ਚ ਗਣਪਤੀ ਨੂੰ ਸਥਾਪਿਤ ਕੀਤਾ ਹੈ ।ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Shilpa , -min (2) Image From Instagram

ਹੋਰ ਪੜ੍ਹੋ: ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਗਰੇਵਾਲ ਦਾ ਆ ਰਿਹਾ ਪਹਿਲਾ ਗੀਤ, ਗਾਇਕ ਨੇ ਸਾਂਝਾ ਕੀਤਾ ਪੋਸਟਰ

ਜਿਸ ‘ਚ ਅਦਾਕਾਰਾ ਗਣੇਸ਼ ਜੀ ਦੀ ਮੂਰਤੀ ਦੇ ਸਾਹਮਣੇ ਬੈਠੀ ਹੋਈ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ‘ਚ ਉਸ ਦੇ ਦੋਵੇਂ ਬੱਚੇ ਵੀ ਦਿਖਾਈ ਦੇ ਰਹੇ ਹਨ । ਤਿੰਨੋਂ ਜਣੇ ਮੁਸਕਰਾ ਰਹੇ ਹਨ ਅਤੇ ਸ਼ਿਲਪਾ ਸ਼ੈੱਟੀ ਦੀ ਕਿਊਟ ਜਿਹੀ ਧੀ ਸਮੀਸ਼ਾ ਵੀ ਨਜ਼ਰ ਆ ਰਹੀ ਹੈ ।


ਇਸ ਵਾਰ ਸ਼ਿਲਪਾ ਸ਼ੈੱਟੀ ਦੀ ਧੀ ਸਮੀਸ਼ਾ ਦੀ ਇਹ ਪਹਿਲੀ ਗਣੇਸ਼ ਚਤੁਰਥੀ ਹੈ ।ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੁੰਦਰਾ ਪਿਛਲੇ ਕਈ ਦਿਨਾਂ ਤੋਂ ਜੇਲ੍ਹ ‘ਚ ਬੰਦ ਹੈ । ਉਸ ‘ਤੇ ਅਸ਼ਲੀਲ ਫ਼ਿਲਮਾਂ ਬਨਾਉਣ ਦਾ ਇਲਜ਼ਾਮ ਹੈ ।

shilpa,, -min Image from Instagram

ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ‘ਚ ਫ਼ਿਲਮ ‘ਹੰਗਾਮਾ-੨’ ‘ਚ ਨਜ਼ਰ ਆਈ ਸੀ । ਇਸ ਫ਼ਿਲਮ ‘ਚ ਉਸ ਦੇ ਨਾਲ ਪਰੇਸ਼ ਰਾਵਲ ਵੀ ਦਿਖਾਈ ਦਿੱਤੇ ਸਨ । ਇਸ ਤੋਂ ਇਲਾਵਾ ਅਦਾਕਾਰਾ ਕਈ ਰਿਆਲਟੀ ਸ਼ੋਅਜ਼ ‘ਚ ਵੀ ਦਿਖਾਈ ਦੇ ਰਹੀ ਹੈ ।

 

0 Comments
0

You may also like