ਹਸਪਤਾਲ ਤੋਂ ਨੇਹਾ ਧੂਪੀਆ ਦੀ ਤਸਵੀਰ ਆਈ ਸਾਹਮਣੇ, ਅਦਾਕਾਰਾ ਸੋਹਾ ਅਲੀ ਖ਼ਾਨ ਸਹੇਲੀ ਨੇਹਾ ਦਾ ਹਾਲ-ਚਾਲ ਪੁੱਛਣ ਲਈ ਪਹੁੰਚੀ ਹਸਪਤਾਲ

written by Lajwinder kaur | October 04, 2021 11:48am

ਬੀਤੇ ਦਿਨੀਂ ਬਾਲੀਵੁੱਡ ਜਗਤ ਤੋਂ ਗੁੱਡ ਨਿਊਜ਼ ਸਾਹਮਣੇ ਆਈ, ਅਦਾਕਾਰਾ ਨੇਹਾ ਧੂਪੀਆ Neha Dhupia ਨੇ ਐਤਵਾਰ ਵਾਲੇ ਦਿਨ ਪੁੱਤਰ (Baby Boy) ਨੂੰ ਜਨਮ ਦਿੱਤਾ ਹੈ। ਇੱਕ ਵਾਰ ਫਿਰ ਤੋਂ ਅੰਗਦ ਬੇਦੀ Angad Bedi ਤੇ ਨੇਹਾ ਧੂਪੀਆ ਦੂਜੀ ਵਾਰ ਮਾਪੇ ਬਣੇ ਨੇ। ਜਿਸ ਤੋਂ ਬਾਅਦ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ।

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਹੁਨਰ ਸਿੰਘ ਦੇ ਨਾਲ ਸ਼ੇਅਰ ਕੀਤਾ ਪਿਆਰਾ ਜਿਹਾ ਨਵਾਂ ਵੀਡੀਓ, ਪੁੱਤਰ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਦੇਖੋ ਵੀਡੀਓ

neha dupia and angad bedi blessed with baby boy image source- instagram

ਅਜਿਹੇ ‘ਚ ਨੇਹਾ ਧੂਪੀਆ ਦੀ ਚੰਗੀ ਸਹੇਲੀ ਅਦਾਕਾਰਾ ਸੋਹਾ ਅਲੀ ਖ਼ਾਨ Soha Ali Khan ਹਸਪਤਾਲ ਪਹੁੰਚੀ । ਸੋਹਾ ਅਲੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨੇਹਾ ਦੀ ਹਸਪਤਾਲ ਤੋਂ ਤਸਵੀਰ ਸ਼ੇਅਰ ਕਰਦੇ ਹੋਏ ਅੰਗਦ ਤੇ ਨੇਹਾ ਨੂੰ ਵਧਾਈ ਦਿੱਤੀ ਹੈ। ਅੰਗਦ ਬੇਦੀ ਨੇ ਵੀ ਪੋਸਟ ਪਾ ਕਿ ਇਹ ਗੁੱਡ ਨਿਊਜ਼ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਨੇਹਾ ਤੇ ਬੱਚਾ ਦੋਵਾਂ ਠੀਕ ਨੇ।

soha and neha dhupia

ਹੋਰ ਪੜ੍ਹੋ : ਬਿੱਗ ਬੌਸ 15: ਅਫਸਾਨਾ ਖ਼ਾਨ ਨੇ ਸਲਮਾਨ ਖ਼ਾਨ ਦੇ ਸਾਹਮਣੇ ਕੀਤਾ ਖੁਲਾਸਾ, ਸ਼ੋਅ 'ਤੇ ਆਉਣ ਲਈ ਵਿਆਹ ਦੀ ਤਰੀਕ ਪਾਈ ਅੱਗੇ

ਸਾਲ 2018 ਵਿੱਚ ਅੰਗਦ ਬੇਦੀ ਤੇ ਨੇਹਾ ਧੂਪੀਆ ਸੁਰਖੀਆਂ ਵਿੱਚ ਆ ਗਏ ਸੀ ਜਦੋਂ ਦੋਵਾਂ ਜਣਿਆਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ । ਇਸ ਤੋਂ ਪਹਿਲਾਂ ਦੋਵਾਂ ਜਣੇ ਇੱਕ ਧੀ ਦੇ ਮਾਪੇ ਨੇ। ਦੋਵਾਂ ਨੇ ਆਪਣੀ ਧੀ ਦਾ ਨਾਂਅ ਮੇਹਰ ਬੇਦੀ ਰੱਖਿਆ ਹੋਇਆ ਹੈ।

 

View this post on Instagram

 

A post shared by Soha (@sakpataudi)

You may also like