ਇਸ ਮਾਮਲੇ 'ਚ ਫਾਡੀ ਰਹੀ ਸੋਨਾਕਸ਼ੀ ਸਿਨ੍ਹਾ,ਯੂਜ਼ਰਸ ਕਰ ਰਹੇ ਟ੍ਰੋਲ

Written by  Shaminder   |  September 21st 2019 03:41 PM  |  Updated: September 21st 2019 03:41 PM

ਇਸ ਮਾਮਲੇ 'ਚ ਫਾਡੀ ਰਹੀ ਸੋਨਾਕਸ਼ੀ ਸਿਨ੍ਹਾ,ਯੂਜ਼ਰਸ ਕਰ ਰਹੇ ਟ੍ਰੋਲ

ਆਲਿਆ ਭੱਟ ਜਨਰਲ ਨਾਲੇਜ ਦੇ ਮਾਮਲੇ 'ਚ ਹਮੇਸ਼ਾ ਹੀ ਚਰਚਾ 'ਚ ਰਹਿੰਦੇ ਨੇ । ਪਰ ਹੁਣ ਸੋਨਾਕਸ਼ੀ ਸਿਨ੍ਹਾ ਵੀ ਇਸ ਮਾਮਲੇ 'ਚ ਫਾਡੀ ਸਾਬਿਤ ਹੋਈ ਹੈ । ਜੀ ਹਾਂ ਸੋਨਾਕਸ਼ੀ ਸਿਨ੍ਹਾ ਰਿਆਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ ਐਪੀਸੋਡ 'ਚ ਬਤੌਰ ਪ੍ਰਤੀਭਾਗੀ ਬੈਠੀ ਸੀ ਪਰ ਸੋਨਾਕਸ਼ੀ ਸਿਨ੍ਹਾ ਦੀ ਇਹ ਅਪੀਅਰੈਂਸ ਉਸ ਨੂੰ ਨੈਗੇਟਿਵ ਲਾਈਮ ਲਾਈਟ 'ਚ ਲੈ ਆਈ ।

सोनाक्षी सिन्हा के लिए इमेज परिणाम

ਇਸ ਰਿਆਲਿਟੀ ਸ਼ੋਅ 'ਚ ਸੋਨਾਕਸ਼ੀ ਨੂੰ ਰਮਾਇਣ ਨਾਲ ਸਬੰਧਤ ਸਵਾਲ ਕੀਤਾ ਗਿਆ ਸੀ ਕਿ ਹਨੁੰਮਾਨ ਜੀ ਸੰਜੀਵਨੀ ਬੂਟੀ ਕਿਸ ਲਈ ਲੈ ਕੇ ਆਏ ਸਨ । ਪਰ ਇਸ ਆਸਾਨ ਜਿਹੇ ਸਵਾਲ ਦਾ ਸੋਨਾਕਸ਼ੀ ਸਿਨ੍ਹਾ ਇਸ ਦਾ ਜਵਾਬ ਨਹੀਂ ਦੇ ਸਕੀ ।

सोनाक्षी सिन्हा के लिए इमेज परिणाम

ਜਿਸ ਤੋਂ ਬਾਅਦ ਸੋਨਾਕਸ਼ੀ ਸਿਨ੍ਹਾ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਟ੍ਰੋਲ ਹੋ ਰਹੀ ਹੈ । ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਕਈ ਕਾਮਯਾਬ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ । ਹਾਲ 'ਚ ਹੀ ਉਨ੍ਹਾਂ ਦੀ ਆਈ ਫ਼ਿਲਮ ਖ਼ਾਨਦਾਨੀ ਸ਼ਫਾਖ਼ਾਨਾ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਸਰਾਹਿਆ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network