
ਬੀਤੇ ਦਿਨ ਅਦਾਕਾਰਾ ਸੋਨਾਲੀ ਬੇਂਦਰੇ ਦੇ ਪਤੀ ਦਾ ਜਨਮ ਦਿਨ ਸੀ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਪਤੀ ਨੂੰ ਵਧਾਈ ਦਿੰਦੇ ਹੋਏ ਖ਼ਾਸ ਵੀਡੀਓ ਵੀ ਸਾਂਝਾ ਕੀਤਾ ।
ਅਦਾਕਾਰਾ ਸੋਨਾਲੀ ਬੇਂਦਰੇ (Sonali Bendre) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਤੀ (Husband) ਦੇ ਨਾਲ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦੀਆਂ ਪਤੀ ਦੇ ਨਾਲ ਕਈ ਤਸਵੀਰਾਂ ਹਨ । ਜਿਸ ‘ਚ ਉਨ੍ਹਾਂ ਦੇ ਪਤੀ ਦਾ ਰੋਮਾਂਟਿਕ ਅੰਦਾਜ਼ ਨਜ਼ਰ ਆ ਰਿਹਾ ਹੈ ।

ਇਨ੍ਹਾਂ ਤਸਵੀਰਾਂ ‘ਚ ਸੋਨਾਲੀ ਬੇਂਦਰੁੇ ਆਪਣੇ ਪਤੀ ਗੋਲਡੀ ਬਹਿਲ (Goldie Behal) ਦੇ ਨਾਲ ਦਿਖਾਈ ਦੇ ਰਹੀ ਹੈ ਅਤੇ ਉਨ੍ਹਾਂ ਦਾ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਪਤੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

ਹੋਰ ਪੜ੍ਹੋ : ਧੀਰੇਂਦਰ ਸ਼ਾਸਤਰੀ ਦੀ ਸ਼ਰਨ ‘ਚ ਗਏ ਸਨ ਇੰਦਰਜੀਤ ਨਿੱਕੂ, ਉਸ ਬਾਬੇ ਨੂੰ ਮਾਈਂਡ ਰੀਡਰ ਨੇ ਦਿੱਤੀ ਚੁਣੌਤੀ
ਜਿਉਂ ਹੀ ਸੋਨਾਲੀ ਬੇਂਦਰੇ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਸੋਨਾਲੀ ਬੇਂਦਰੇ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਕੈਂਸਰ ਦੇ ਨਾਲ ਜੂਝਣ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ, ਪਰ ਹੁਣ ਅਦਾਕਾਰਾ ਨੇ ਕੈਂਸਰ ਨੂੰ ਮਾਤ ਦੇ ਦਿੱਤੀ ਹੈ ।

ਉਹ ਅਕਸਰ ਕੈਂਸਰ ਦੇ ਖਿਲਾਫ ਮੁਹਿੰਮਾਂ ‘ਚ ਭਾਗ ਲੈਂਦੀ ਹੋਈ ਨਜ਼ਰ ਆਉਂਦੀ ਹੈ ।ਫ਼ਿਲਮਾਂ ‘ਚ ਉਹ ਬੇਸ਼ੱਕ ਸਰਗਰਮ ਨਹੀਂ ਹੈ,ਪਰ ਸੋਸ਼ਲ ਮੀਡੀਆ ‘ਤੇ ਉਹ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਬੇਟੇ ਦੇ ਨਾਲ ਵੀ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।
View this post on Instagram