ਅਦਾਕਾਰਾ ਸੋਨੂੰ ਵਾਲੀਆ ਉਰਫ਼ ਸੰਜੀਤ ਕੌਰ ਵਾਲੀਆ ਦਾ ਬਦਲ ਗਿਆ ਹੈ ਪੂਰਾ ਲੁੱਕ, ਹੁਣ ਇਸ ਤਰ੍ਹਾਂ ਦੀ ਦਿੰਦੀ ਹੈ ਦਿਖਾਈ

written by Shaminder | August 06, 2022

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਸੋਨੂੰ ਵਾਲੀਆ (Sonu Walia) ਫ਼ਿਲਮਾਂ ਤੋਂ ਬੇਸ਼ੱਕ ਦੂਰ ਹੈ । ਪਰ ਉਹ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ ਅਤੇ ਉਹ ਆਪਣੀਆਂ ਤਸਵੀਰਾਂ ਆਪਣੇ ਫੈਨਸ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਲੰਮੇ ਸਮੇਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੇ ਫੈਨਸ ਵੱਲੋਂ ਵੀ ਤਰ੍ਹਾਂ ਤਰ੍ਹਾਂ ਦੇ ਰਿਐਕਸ਼ਨ ਆ ਰਹੇ ਹਨ ।

sonu Walia image From sonu Walia instagram

ਹੋਰ ਪੜ੍ਹੋ : ਇਹ ਸਰਦਾਰ ਬਣਿਆ ਗਲੋਬਲ ਨਿਊਜ਼ ਕਾਰਪੋਰੇਸ਼ਨ ਦਾ ਪਹਿਲਾ ਦਸਤਾਰਧਾਰੀ ਨਿਊਜ਼ ਰੀਡਰ, ਮਿਲ ਰਹੀਆਂ ਵਧਾਈਆਂ

‘ਖ਼ੂਨ ਭਰੀ ਮਾਂਗ’ ‘ਚ ਸੋਨੂੰ ਵਾਲੀਆ ਨੇ ਕੰਮ ਕਰਕੇ ਸੋਨੂੰ ਵਾਲੀਆ ਨੇ ਬਹੁਤ ਸੁਰਖੀਆਂ ਵਟੋਰੀਆਂ ਸਨ । ਇਸ ਫ਼ਿਲਮ ‘ਚ ਉਸ ਦੇ ਨਾਲ ਰੇਖਾ ਸੀ । ਸੋਨੂੰ ਜਿੱਥੇ ਅਦਾਕਾਰੀ ਦੀ ਦੁਨੀਆ ‘ਚ ਸਰਗਰਮ ਸੀ, ਉੱਥੇ ਹੀ ਉਸ ਨੇ ਮਿਸ ਇੰਡੀਆ ਪੀਜੇਂਟ ਅਤੇ ਮਾਡਲ ਵੀ ਰਹਿ ਚੁੱਕੀ ਹੈ ।

sonu Walia image From sonu Walia instagram

ਹੋਰ ਪੜ੍ਹੋ :  ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਅਦਾਕਾਰ ਆਮਿਰ ਖ਼ਾਨ ਅਤੇ ਮੋਨਾ ਸਿੰਘ ਦੀਆਂ ਤਸਵੀਰਾਂ ਵਾਇਰਲ, ਜਲੰਧਰ ‘ਚ ਪਹੁੰਚੇ ਸਨ ਅਦਾਕਾਰ

ਉਸ ਦੇ ਬਚਪਨ ਦਾ ਨਾਮ ਸੰਜੀਤ ਕੌਰ ਵਾਲੀਆ ਸੀ, ਪਰ ਅਦਾਕਾਰੀ ਅਤੇ ਗਲੈਮਰਸ ਦੀ ਦੁਨੀਆ ‘ਚ ਆਉਣ ਤੋਂ ਬਾਅਦ ਉਸ ਨੇ ਆਪਣਾ ਨਾਮ ਸੋਨੂੰ ਵਾਲੀਆ ਕਰ ਲਿਆ ਸੀ । ਅਦਾਕਾਰਾ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਸ ਨੇ ਖ਼ੂਨ ਭਰੀ ਮਾਂਗ, ਯਸ਼, ਨੰਬਰੀ ਆਦਮੀ, ਤਹਿਲਕਾ, ਤੇਜਾ, ਫੌਜੀ, ਜੀਵਨ ਦਾਤਾ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

sonu Walia-

image From sonu Walia instagramਪਰ ਅਸਲੀ ਪਛਾਣ ਉਨ੍ਹਾਂ ਨੂੰ ਫ਼ਿਲਮ ਖੁਨ ਭਰੀ ਮਾਂਗ ਤੋਂ ਹੀ ਮਿਲੀ ਸੀ । ਸੋਨੂੰ ਵਾਲੀਆ ਏਨੀਂ ਦਿਨੀਂ ਕੁਝ ਸ਼ਾਰਟਸ ਫ਼ਿਲਮਾਂ ‘ਤੇ ਕੰਮ ਕਰ ਰਹੀ ਹੈ । ਇਨ੍ਹਾਂ ਫ਼ਿਲਮਾਂ ਦਾ ਉਨ੍ਹਾਂ ਦੇ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।

 

View this post on Instagram

 

A post shared by Sonu Walia (@sonu.waliabunnyent)

You may also like