ਅਦਾਕਾਰਾ ਸਵਰਾ ਭਾਸਕਰ ਵੀ ਕਿਸਾਨਾਂ ਦੇ ਸਮਰਥਨ ‘ਚ ਸਿੰਘੂ ਬਾਰਡਰ ‘ਤੇ ਪਹੁੰਚੀ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | December 19, 2020

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ‘ਚ ਜਾਰੀ ਹੈ । ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦੇ ਇਸ ਧਰਨੇ ਪ੍ਰਦਰਸ਼ਨ ਨੂੰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦਾ ਵੀ ਪੂਰਾ ਸਾਥ ਮਿਲ ਰਿਹਾ ਹੈ । ਉੱਥੇ ਹੀ ਬਾਲੀਵੁੱਡ ਦੇ ਕੁਝ ਸਿਤਾਰੇ ਵੀ ਕਿਸਾਨਾਂ ਦੇ ਸਮਰਥਨ ‘ਚ ਅੱਗੇ ਆਏ ਹਨ । ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਵੀ ਸਿੰਘੂ ਬਾਰਡਰ ਤੇ ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਣ ਲਈ ਪਹੁੰਚੀ । swara react on Farmer Lathicharge ਕਿਸਾਨਾਂ ਦੇ ਵਿੱਚ ਬੈਠ ਕੇ ਅਦਾਕਾਰਾ ਨੇ ਕਿਸਾਨਾਂ ਦੀਆਂ ਗੱਲਾਂ ਵੀ ਸੁਣੀਆਂ ਅਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ । ਪਰ ਉਨ੍ਹਾਂ ਦੀ ਕਿਸਾਨਾਂ ਦੇ ਨਾਲ ਮੁਲਾਕਾਤ ਕਰਨਾ ਕੁਝ ਲੋਕਾਂ ਨੂੰ ਰਾਸ ਨਹੀਂ ਆਇਆ ਅਤੇ ਉਹ ਅਦਾਕਾਰਾ ਨੂੰ ਟਰੋਲ ਕਰਨ ਲੱਗ ਪਏ । ਹੋਰ ਪੜ੍ਹੋ : ਕਿਸਾਨਾਂ ‘ਤੇ ਪੁਲਿਸ ਦੇ ਜਵਾਨਾਂ ਵੱਲੋਂ ਲਾਠੀਚਾਰਜ ਕੀਤੇ ਜਾਣ ‘ਤੇ ਸਵਰਾ ਭਾਸਕਰ ਨੇ ਦਿੱਤਾ ਪ੍ਰਤੀਕਰਮ
swara ਸਵਰਾ ਨੇ ਆਪਣੇ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਇੱਕ ਨਮਰਤਾ ਦੇਣ ਵਾਲਾ ਦਿਨ, ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਬਜ਼ੁਰਗਾਂ ਦਾ ਧੀਰਜ, ਸੰਕਲਪ ਅਤੇ ਦ੍ਰਿੜਤਾ ਦਿਖਾਉਣ ਲਈ’। swara ਸਵਰਾ ਦੇ ਇਸ ਕਦਮ ਦੀ ਜਿੱਥੇ ਕੁਝ ਲੋਕਾਂ ਨੇ ਤਾਰੀਫ ਕੀਤੀ ਅਤੇ ਕੁਝ ਨੇ ਇਸ ‘ਤੇ ਸਵਾਲ ਖੜੇ ਕੀਤੇ। [embed]https://twitter.com/ReallySwara/status/1339592914582663176[/embed]  

0 Comments
0

You may also like