ਅਦਾਕਾਰਾ ਤੱਬੂ ਨੇ ਕੀਤਾ ਖੁਲਾਸਾ ਹੁਣ ਤੱਕ ਕਿਉਂ ਨਹੀਂ ਕਰਵਾਇਆ ਵਿਆਹ, ਜਾਣੋ ਪੂਰੀ ਕਹਾਣੀ

written by Shaminder | June 22, 2022

ਅਦਾਕਾਰਾ ਤੱਬੂ (Tabu) ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਅਦਾਕਾਰਾ ਨੇ ਅਜੇ ਦੇਵਗਨਾ ਦੇ ਨਾਲ ਵੀ ਕਈ ਫ਼ਿਲਮਾਂ ਕੀਤੀਆਂ ਹਨ ।ਪਰ ਹਾਲੇ ਤੱਕ ਉਸ ਨੇ ਵਿਆਹ ਨਹੀਂ ਕਰਵਾਇਆ ਹੈ । ਜਿਸ ਪਿੱਛੇ ਅਦਾਕਾਰਾ ਅਜੇ ਦੇਵਗਨ (Ajay Devgn) ਨੂੰ ਜਿੰਮੇਵਾਰ ਠਹਿਰਾਉਂਦੀ ਹੈ ।ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਇਸ ਪਿੱਛੇ ਕਾਰਨ ਕੋਈ ਹੋਰ ਨਹੀਂ ਬਲਕਿ ਇਸ ਦੇ ਪਿੱਛੇ ਅਦਾਕਾਰ ਅਜੇ ਦੇਵਗਨ ਹਨ ।

Tabu , image From instagram

ਹੋਰ ਪੜ੍ਹੋ : ਅਜੇ ਦੇਵਗਨ ਜਲਦ ਲੈ ਕੇ ਆ ਰਹੇ ਨੇ ਦੇ ਦੇ ਪਿਆਰ ਦੇ ਦਾ ਸੀਕਵਲ,ਰਕੁਲਪ੍ਰੀਤ ਤੇ ਤੱਬੂ ਨਾਲ ਆਉਣਗੇ ਨਜ਼ਰ

ਕਿਉਂਕਿ ਕੋਈ ਸਮਾਂ ਹੁੰਦਾ ਸੀ ਜਦੋਂ ਅਦਾਕਾਰਾ ਅਜੇ ਦੇਵਗਨ ਦੇ ਬਹੁਤ ਕਰੀਬ ਹੁੰਦੀ ਸੀ । ਪਰ ਕੁਝ ਕਾਰਨਾਂ ਕਰਕੇ ਉਹ ਅਜੇ ਦੇਵਗਨ ਤੋਂ ਹਮੇਸ਼ਾ ਦੇ ਲਈ ਦੂਰ ਹੋ ਗਈ । ਤੱਬੂ ਨੇ ਦੱਸਿਆ ਸੀ ਕਿ ‘ਅਜੇ ਅਤੇ ਉਸ ਦਾ ਚਚੇਰਾ ਭਰਾ ਸਮੀਰ ਆਰੀਆਂ ਗੁਆਂਢੀ ਅਤੇ ਕਰੀਬੀ ਦੋਸਤ ਸਨ ।

Tabu , image From instagram

ਹੋਰ ਪੜ੍ਹੋ : ਮਨੋਰੰਜਨ ਜਗਤ ਤੋਂ ਬੁਰੀ ਖ਼ਬਰ, ਟੀਵੀ ਅਦਾਕਾਰਾ ਰਸ਼ਮੀਰੇਖਾ ਓਝਾ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼

ਅਸੀਂ ਇੱਕਠੇ ਵੱਡੇ ਹੋਏ ਸੀ ਅਤੇ ਜਦੋਂ ਮੈਂ ਛੋਟੀ ਸੀ ਤਾਂ ਸਮੀਰ ਅਤੇ ਅਜੇ ਮੇਰੀ ਜਾਸੂਸੀ ਕਰਦੇ ਸਨ ਅਤੇ ਮੇਰੇ ਪਿੱਛੇ ਆਉਣ ਵਾਲੇ ਕਿਸੇ ਵੀ ਵੀ ਮੁੰਡੇ ਨੂੰ ਧਮਕੀ ਦਿੰਦੇ ਸਨ ਅਤੇ ਅੱਜ ਜੇ ਮੈਂ ਸਿੰਗਲ ਹਾਂ ਤਾਂ ਸਿਰਫ ਇਸ ਦੇ ਪਿੱਛੇ ਅਜੇ ਹੀ ਹੈ ।

Tabu image From google

ਦੱਸ ਦਈਏ ਕਿ ਅਜੇ ਦੇਵਗਨ ਨੇ ਕਾਜੋਲ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਅਜੇ ਦੇਵਗਨ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ। ਪਰ ਤੱਬੂ ਦਾ ਅਜੇ ਦੇਵਗਨ ਪ੍ਰਤੀ ਕ੍ਰੱਸ਼ ਰਿਹਾ ਹੈ,ਇਹੀ ਕਾਰਨ ਹੈ ਕਿ ਉਸ ਨੇ ਅੱਜ ਤੱਕ ਵਿਆਹ ਨਹੀਂ ਕਰਵਾਇਆ । ਤੱਬੂ ਕੁਝ ਸਮਾਂ ਪਹਿਲਾਂ ਵੀ ਅਜੇ ਦੇਵਗਨ ਦੇ ਨਾਲ ਇੱਕ ਫ਼ਿਲਮ ‘ਚ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Tabu (@tabutiful)

You may also like