ਐਕਟਰੈੱਸ ਤਾਨਿਆ ਨੇ ਸਾਂਝਾ ਕੀਤਾ ਆਪਣਾ ਦਿਲਕਸ਼ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | August 18, 2021

ਸੁਫ਼ਨਾ ਫ਼ਿਲਮ ਦੇ ਨਾਲ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਅਦਾਕਾਰਾ ਤਾਨਿਆ (TANIA) ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਨਵੇਂ ਪੰਜਾਬੀ ਗੀਤਾਂ ਦੀ ਵਰਤੋਂ ਕਰਕੇ ਆਪਣੀ ਕਮਾਲ ਦੀਆਂ ਵੀਡੀਓਜ਼ ਬਣਾ ਕੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਅੰਗਰੇਜ਼ੀ ਗਾਇਕ labrinth ਦੇ ਗੀਤ Still Don't Know My Name ਉੱਤੇ ਆਪਣੀ ਪਿਆਰੀ ਜਿਹੀ ਵੀਡੀਓ ਬਣਾਈ ਹੈ।

actress taina image source-instagram

ਹੋਰ ਪੜ੍ਹੋ : ਅਦਾਕਾਰਾ ਸ਼ਰਧਾ ਆਰੀਆ ਨੇ ਆਪਣੀ ਸਹੇਲੀਆਂ ਦੇ ਨਾਲ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਬਰਥਡੇਅ, ਕਰੀਨਾ ਕਪੂਰ ਦੇ ਗੀਤ ‘ਤੇ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

ਹੋਰ ਪੜ੍ਹੋ : ਮਿੱਕੀ ਸਿੰਘ ਤੇ ਜੋਨੀਤਾ ਗਾਂਧੀ ਦਾ ਨਵਾਂ ਗੀਤ ‘NA NA’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

TANIA image image source-instagram

ਇਸ ਵੀਡੀਓ ‘ਚ ਉਹ ਪੀਲੇ ਰੰਗ ਦੇ ਵੈਸਟਨ ਆਉਟਫਿੱਟ ‘ਚ ਬਹੁਤ ਹੀ ਹੌਟ ਨਜ਼ਰ ਆ ਰਹੀ ਹੈ । ਉਹ ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਪ੍ਰਸ਼ੰਸਕਾਂ ਦਾ ਦਿਲ ਉੱਤੇ ਕਹਿਰ ਢਾਉਂਦੀ ਹੋਈ ਨਜ਼ਰ ਆ ਰਹੀ ਹੈ। ਵੱਡੀ ਗਿਣਤੀ ‘ਚ ਇਸ ਇੰਸਟਾ ਰੀਲ ਉੱਤੇ ਵੱਡੀ ਗਿਣਤੀ 'ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

 

View this post on Instagram

 

A post shared by TANIA (@taniazdiaries)

ਜੇ ਗੱਲ ਕਰੀਏ ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਤਾਨਿਆ ਦੀ ਤਾਂ ਉਹ ਕਿਸਮਤ, ਰੱਬ ਦਾ ਰੇਡੀਓ-2, ਸੰਨ ਆਫ ਮਨਜੀਤ ਸਿੰਘ, ਗੁੱਡੀਆਂ ਪਟੋਲੇ ਵਰਗੀ ਫ਼ਿਲਮਾਂ ‘ਚ ਸ਼ਾਨਦਾਰ ਅਦਾਕਾਰੀ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਆਉਣ ਵਾਲੇ ਸਮੇਂ ਉਹ ‘ਚ ਉਹ ਲੇਖ, ਕਿਸਮਤ-2, ‘ਡੈਡੀ ਕੂਲ ਮੁੰਡੇ ਫੂਲ 2’ ਤੇ ਕਈ ਹੋਰ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਸਿੰਗਰਾਂ ਦੇ ਗੀਤਾਂ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਤਾਨਿਆ ਕਰਨ ਔਜਲਾ ਦੇ ਸੁਪਰ ਹਿੱਟ ਗੀਤ ‘ਕਿਆ ਬਾਤ ਹੈ’ ਚ ਵੀ ਨਜ਼ਰ ਆਈ ਸੀ। ਇਸ ਗੀਤ ‘ਚ ਤਾਨਿਆ ਦਾ ਕਮਾਲ ਦਾ ਡਾਂਸ ਦੇਖਣ ਨੂੰ ਮਿਲਿਆ ਸੀ।

 

0 Comments
0

You may also like