ਕੰਗਨਾ ਦੀ ਮਹਾਰਾਸ਼ਟਰ ਫੇਰੀ ‘ਤੇ ਅਦਾਕਾਰਾ ਉਰਮਿਲਾ ਮਾਤੋਂਕਡਰ ਨੇ ਦਿੱਤਾ ਪ੍ਰਤੀਕਰਮ

written by Shaminder | December 30, 2020

ਮਹਾਰਾਸ਼ਟਰ ਸਰਕਾਰ ਨਾਲ ਲੰਮੇ ਵਿਵਾਦ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਮੰਗਲਵਾਰ ਨੂੰ ਮੁੰਬਈ ਪਹੁੰਚੀ।ਜਿੱਥੇ ਉਨ੍ਹਾਂ ਨੇ ਪਰਿਵਾਰ ਸਮੇਤ ਮੁੰਬਾ ਦੇਵੀ ਅਤੇ ਸਿੱਧੀ ਵਿਨਾਇਕ ਮੰਦਰ ਦੇ ਦਰਸ਼ਨ ਕੀਤੇ । ਇਸ ਮੌਕੇ ‘ਤੇ ਕੰਗਨਾ ਨੇ ਕਿਹਾ ਕਿ ਮੈਂ ਇੱਥੇ ਆ ਕੇ ਸੁਰੱਖਿਅਤ ਅਤੇ ਪਿਆਰਾ ਮਹਿਸੂਸ ਕਰਦੀ ਹਾਂ ।ਕੰਗਨਾ ਦੇ ਇਸ ਬਿਆਨ ‘ਤੇ ਅਦਾਕਾਰਾ ਅਤੇ ਸ਼ਿਵਸੈਨਾ ਆਗੂ ਉਰਮਿਲਾ ਮਾਤੋਂਡਕਰ ਨੇ ਉਨ੍ਹੑਾਂ ‘ਤੇ ਤਿੱਖਾ ਹਮਲਾ ਬੋਲਿਆ ਹੈ ।

kangana-ranaut

ਦਰਅਸਲ ਕੁਝ ਮਹੀਨੇ ਪਹਿਲਾਂ ਕੰਗਨਾ ਨੇ ਟਵੀਟ ਕਰਕੇ ਲਿਖਿਆ ਸੀ ਕਿ ਉਨ੍ਹਾਂ ਨੂੰ ਮਾਫੀਆ ਤੋਂ ਜ਼ਿਆਦਾ ਮੁੰਬਈ ਪੁਲਿਸ ਤੋਂ ਡਰ ਲੱਗਦਾ ਹੈ ।ਇਸ ਤੋਂ ਬਾਅਦ ਸ਼ਿਵਸੈਨਾ ਆਗੂ ਸੰਜੇ ਰਾਊਤ ਨੇ ਵੀ ਟਵੀਟ ਕਰਕੇ ਲਿਖਿਆ ਸੀ ਕਿ ‘ਜੇ ਉਨ੍ਹਾਂ ਨੂੰ ਮੁੰਬਈ ‘ਚ ਡਰ ਲੱਗਦਾ ਹੈ ਤਾਂ ਉਨ੍ਹਾਂ ਨੂੰ ਇੱਥੇ ਨਹੀਂ ਆਉਣਾ ਚਾਹੀਦਾ ।

ਹੋਰ ਪੜ੍ਹੋ :ਬੇਬੇ ਨੇ ਗੱਲਾਂ-ਗੱਲਾਂ ਵਿੱਚ ਧੋ ਕੇ ਰੱਖ ਦਿੱਤੀ ਕੰਗਨਾ ਰਣੌਤ, ਬੇਬੇ ’ਤੇ ਕੰਗਨਾ ਨੇ ਕੀਤੀ ਸੀ ਗਲਤ ਟਿੱਪਣੀ

kangana-ranaut

ਜਿਸ ‘ਤੇ ਕੰਗਨਾ ਵੱਲੋਂ ਜਵਾਬ ਆਇਆ ਸੀ ‘ਇਹ ਮੁੰਬਈ ਪਾਕਿਸਤਾਨ ਦੇ ਅਧਿਕਾਰ ਖੇਤਰ ਵਾਲੇ ਕਸ਼ਮੀਰ ਵਾਂਗ ਕਿਉਂ ਲੱਗ ਰਿਹਾ ਹੈ’।

kangna-ranaut

ਇਸ ਬਿਆਨ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ । ਹੁਣ ਜਦੋਂ ਕੰਗਨਾ ਮੁੰਬਈ ਪਹੁੰਚੀ ਤਾਂ ਉਰਮਿਲਾ ਮਾਤੋਂਡਕਰ ਨੇ ਉਸ ਦੀ ਇਸ ਯਾਤਰਾ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ‘ਭੈਣ ਤੂੰ ਕੀ ਸਿਰ ਦੇ ਬਲ ਡਿੱਗੀ ਸੀ’।

https://twitter.com/UrmilaMatondkar/status/1343857707116163072

0 Comments
0

You may also like