ਅਦਾਕਾਰਾ ਉਰਮਿਲਾ ਮਾਤੋਂਡਕਰ ਕੋਰੋਨਾ ਵਾਇਰਸ ਨਾਲ ਪੀੜਤ, ਅਦਾਕਾਰਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

written by Shaminder | November 01, 2021 10:46am

ਕੋਰੋਨਾ ਵਾਇਰਸ (Corona Virus) ਦੇ ਕਾਰਨ ਦੇਸ਼ ‘ਚ ਲੱਖਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ ।ਹਾਲਾਂਕਿ ਕੋਰੋਨਾ ਵਾਇਰਸ ਦਾ ਪ੍ਰਕੋਪ ਜ਼ਰੂਰ ਘਟਿਆ ਹੈ । ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਦੇ ਲਈ ਹਿਦਾਇਤਾਂ ਦਾ ਪਾਲਣ ਕਰਨ ਦੀਆਂ ਹਿਦਾਇਤਾਂ ਵਾਰ-ਵਾਰ ਦਿੱਤੀਆਂ ਜਾ ਰਹੀਆਂ ਹਨ । ਇਸ ਦੇ ਬਾਵਜੂਦ ਲੋਕਾਂ ਇਨ੍ਹਾਂ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਲਗਾਤਾਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਜਿਸ ਕਾਰਨ ਕਿਤੇ ਕਿਤੇ ਕੋਰੋਨਾ ਦੇ ਮਾਮਲੇ ਮੁੜ ਤੋਂ ਦਿਖਾਈ ਦੇਣ ਲੱਗ ਪਏ ਹਨ । ਅਦਾਕਾਰਾ ਉਰਮਿਲਾ ਮਾਤੋਂਡਕਰ (Urmila Mantodkar ) ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੀ ਹੈ ।

Urmila Matondkar image From Instagram

ਹੋਰ ਪੜ੍ਹੋ : ਰਾਖੀ ਸਾਵੰਤ ਨੇ ਸ਼ਰੇਆਮ ਲੋਕਾਂ ਦੇ ਸਾਹਮਣੇ ਪ੍ਰੇਮ ਚੋਪੜਾ ਨਾਲ ਕੀਤੀ ਅਜਿਹੀ ਹਰਕਤ, ਵੀਡੀਓ ਹਰ ਪਾਸੇ ਹੋ ਰਿਹਾ ਵਾਇਰਲ

ਜਿਸ ਦਾ ਖੁਲਾਸਾ ਉਸ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕੀਤਾ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਉਹ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਹੋ ਗਈ ਹੈ। ਫਿਲਹਾਲ ਉਨ੍ਹਾਂ ਨੇ ਖੁਦ ਨੂੰ ਕੁਆਰੰਟਾਇਨ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੀ ਤਬੀਅਤ ਸਥਿਰ ਹੈ। ਮੇਰੇ ਸੰਪਰਕ ’ਚ ਆਉਣ ਵਾਲੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਤੁਰੰਤ ਆਪਣੀ ਜਾਂਚ ਕਰਵਾਉਣ। ਨਾਲ ਹੀ ਤੁਹਾਨੂੰ ਸਾਰੇ ਪਿਆਰੇ ਲੋਕਾਂ ਨੂੰ ਨਮਰਤਾਪੂਰਵਕ ਬੇਨਤੀ ਹੈ ਕਿ ਦੀਵਾਲੀ ਤਿਉਹਾਰ ਦੌਰਾਨ ਆਪਣਾ ਖ਼ਿਆਲ ਰੱਖਿਓ।’

Urmila Matondkar -min image From Twitter

ਸੋਸ਼ਲ ਮੀਡੀਆ ’ਤੇ ਓਰਮਿਲਾ ਮਾਡੌਂਤਕਰ ਦਾ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਰਮਿਲਾ ਮਾਤੋਂਡਕਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਉਨ੍ਹਾਂ ਦੀਆਂ ਚਰਚਿਤ ਫ਼ਿਲਮਾਂ ਚੋਂ ‘ਰੰਗੀਲਾ’, ‘ਜੰਗਲ’, ‘ਜੁਦਾਈ’, ‘ਸੱਤਿਆ’, ‘ਇੰਡੀਅਨ’, ‘ਭੂਤ’, ‘ਚਮਤਕਾਰ’, ‘ਕੁੰਆਰਾ’ ,‘ਦੌੜ’, ‘ਪਿਆਰ ਤੂਨੇ ਕਯਾ ਕੀਆ’, ‘ਅਫਲਾਤੂਨ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਨ੍ਹਾਂ ਫ਼ਿਲਮਾਂ ‘ਚ ਉਰਮਿਲਾ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਰੰਗੀਲਾ ‘ਚ ਉਨ੍ਹਾਂ ਨੇ ਫ਼ਿਲਮੀ ਦੁਨੀਆ ‘ਚ ਸੰਘਰਸ਼ ਕਰ ਰਹੀ ਇੱਕ ਡਾਂਸਰ ਦਾ ਕਿਰਦਾਰ ਨਿਭਾਇਆ ਸੀ । ਜਿਸ ‘ਚ ਉਨ੍ਹਾਂ ਦੇ ਨਾਲ ਜੈਕੀ ਸ਼ਰੌਫ ਅਤੇ ਆਮਿਰ ਖ਼ਾਨ ਸਨ । ਜਦੋਂਕਿ ਸੱਤਿਆ ਫ਼ਿਲਮ ‘ਚ ਇੱਕ ਪੁਲਿਸ ਵਾਲੇ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ ।ਜਿਸ ‘ਚ ਅਦਾਕਾਰਾ ਦੀ ਐਕਟਿੰਗ ਨੂੰ ਬਹੁਤ ਹੀ ਜ਼ਿਆਦਾ ਸਰਾਹਿਆ ਗਿਆ ਸੀ। ਜਿਸ ‘ਚ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ।

 

You may also like