ਇਸ ਸ਼ਖਸ ਨੂੰ ਡੇਟ ਕਰ ਰਹੀ ਅਦਾਕਾਰਾ ਜ਼ਰੀਨ ਖ਼ਾਨ, ਵੇਖੋ ਤਸਵੀਰਾਂ

written by Shaminder | August 28, 2021

ਅਦਾਕਾਰਾ ਜ਼ਰੀਨ ਖ਼ਾਨ  (Zareen Khan ) ਨੇ ਜਿੱਥੇ ਪੰਜਾਬੀ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਜਗ੍ਹਾ ਬਣਾਈ ਹੈ, ਉੱਥੇ ਹੀ ਬਾਲੀਵੁੱਡ ਇੰਡਸਟਰੀ ‘ਚ ਵੀ ਨਾਮ ਕਮਾਇਆ ਹੈ । ਉੇਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਵੀਰ’ ਤੋਂ ਕੀਤੀ ਸੀ । ਪਹਿਲੀ ਫ਼ਿਲਮ ਦੇ ਨਾਲ ਹੀ ਉਸ ਦੇ ਲੁੱਕ ਦੀ ਤੁਲਨਾ ਕੈਟਰੀਨਾ ਕੈਫ ਦੇ ਨਾਲ ਹੋਣ ਲੱਗ ਪਈ ਸੀ ।

Zareen khan,-min

Image From Instagramਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਨਵੀ ਬਾਵਾ ਦਾ ਨਵਾਂ ਗੀਤ Chill Mode ਰਿਲੀਜ਼

ਜ਼ਰੀਨ ਏਨੀਂ ਦਿਨੀਂ ਕਾਫੀ ਚਰਚਾ ‘ਚ ਹੈ ਅਤੇ ਉਸ ਦੀ ਚਰਚਾ ਦਾ ਕਾਰਨ ਹੈ ਉਸ ਦਾ ਬੁਆਏ ਫ੍ਰੈਂਡ
 (Boy Friend) ਸ਼ਿਵਾਸ਼ੀਸ਼ ਮਿਸ਼ਰਾ । ਜਿਸ ਨਾਲ ਉਹ ਏਨੀਂ ਦਿਨੀਂ ਗੋਆ ‘ਚ ਸਮਾਂ ਬਿਤਾ ਰਹੀ ਹੈ । ਬੀਤੇ ਦਿਨੀਂ ਉਸ ਦੇ ਜਨਮ ਦਿਨ ‘ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।


ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਜ਼ਰੀਨ ਨੇ ਲਿਖਿਆ ਸੀ ਕਿ ‘ਟੇਢਾ ਹੈ ਪਰ ਮੇਰਾ ਹੈ’ ਜ਼ਰੀਨ ਖ਼ਾਨ ਨੇ ਆਪਣੇ ਬੁਆਏ ਫ੍ਰੈਂਡ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਸ਼ਿਵਾਸ਼ੀਸ਼ ਨੇ ਬਿੱਗ ਬੌਸ 12 ‘ਚ ਹਿੱਸਾ ਲਿਆ ਸੀ ਅਤੇ ਇਸ ਸ਼ੋਅ ‘ਚ ਉਹ ਬਤੌਰ ਕਾਮਨਰ ਪਹੁੰਚੇ ਸਨ ਅਤੇ ਜਲਦ ਹੀ ਐਵਿਕਟ ਵੀ ਹੋ ਗਏ ਸਨ ।

Zareen,, -min Image From Instagram

ਜ਼ਰੀਨ ਖ਼ਾਨ ਨੇ ਪੰਜਾਬੀ ਇੰਡਸਟਰੀ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਗਿੱਪੀ ਗਰੇਵਾਲ ਦੇ ਨਾਲ ਉਹ ਫ਼ਿਲਮ ‘ਡਾਕਾ’ ‘ਚ ਵੀ ਨਜ਼ਰ ਆਏ ਸਨ । ਇਸ ਤੋਂ ਇਲਾਵਾ ਹੋਰ ਵੀ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਰਹੇ ਹਨ ।

 

 

0 Comments
0

You may also like