ਆਪਣੇ ਖਾਣੇ ਵਿੱਚ ਸ਼ਾਮਿਲ ਕਰੋ ਨਿੰਬੂ ਦਾ ਅਚਾਰ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

written by Rupinder Kaler | March 15, 2021

ਅੱਜ ਹਰ ਚੌਥਾ ਬੰਦਾ ਸ਼ੂਗਰ ਦੇ ਰੋਗ ਨਾਲ ਪੀੜਤ ਹੈ । ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਆਪਣੀ ਡਾਈਟ ਨਾਲ ਇਸ ਰੋਗ ਤੇ ਕਾਬੂ ਪਾ ਲੈਂਦੇ ਹਨ । ਜੇਕਰ ਤੁਸੀਂ ਆਪਣੀ ਸ਼ੂਗਰ ਤੇ ਕਾਬੂ ਪਾਉਣਾ ਚਾਹੁੰਦੇ ਹੋ ਤਾਂ ਆਪਣੇ ਖਾਣੇ ਵਿੱਚ ਨਿੰਬੂ ਦੇ ਅਚਾਰ ਨੂੰ ਸ਼ਾਮਿਲ ਕਰੋ । ਇੱਕ ਖੋਜ ਵਿੱਚ ਪਤਾ ਲੱਗਾ ਹੈ ਕਿ ਨਿੰਬੂ ਦਾ ਅਚਾਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਸਹਾਇਕ ਹੁੰਦਾ ਹੈ।

ਹੋਰ ਪੜ੍ਹੋ :

ਆਸਿਮ ਰਿਆਜ਼ ਸਿੱਧੂ ਮੂਸੇਵਾਲਾ ਨੂੰ ਮਿਲਣ ਲਈ ਪਹੁੰਚਿਆ ਪਿੰਡ ਮੂਸਾ, ਤਸਵੀਰਾਂ ਵਾਇਰਲ

ਕਬਜ਼, ਬਦਹਜ਼ਮੀ, ਗੈਸ ਸਮੇਤ ਪੇਟ ਦੀਆਂ ਸਾਰੀਆਂ ਬੀਮਾਰੀਆਂ ’ਚ ਨਿੰਬੂ ਦੇ ਅਚਾਰ ਦਾ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਨਿੰਬੂ ਦੇ ਅਚਾਰ ਵਿੱਚ ਇਸ ’ਚ ਕਾਪਰ, ਪੋਟਾਸ਼ੀਅਮ, ਆਇਰਨ, ਵਿਟਾਮਿਨ-ਏ, ਸੀ ਕੈਲਸ਼ੀਅਮ, ਪ੍ਰੋ-ਬਾਇਉਟਿਕ ਬੈਕਟੀਰੀਆ ਤੇ ਐਂਜ਼ਾਈਮ ਸਮੇਤ ਕਈ ਹੋਰ ਪੋਸ਼ਕ ਤੱਤ ਮਿਲਦੇ ਹਨ, ਜੋ ਕਈ ਬਿਮਾਰੀਆਂ ’ਚ ਫ਼ਾਇਦੇਮੰਦ ਹੁੰਦੇ ਹਨ।

ਇਕ ਖੋਜ ’ਚ ਨਿੰਬੂ ਦੇ ਅਚਾਰ ਦੇ ਫ਼ਾਇਦੇ ਨੂੰ ਦਸਿਆ ਗਿਆ ਹੈ। ਇਸ ਖੋਜ ’ਚ ਕਿਹਾ ਗਿਆ ਹੈ ਕਿ ਡਾਇਬਟੀਜ਼ ਦੇ ਮਰੀਜ਼ ਬਿਨਾਂ ਕਿਸੀ ਪ੍ਰੇਸ਼ਾਨੀ ਦੇ ਨਿੰਬੂ ਦੇ ਅਚਾਰ ਦਾ ਸੇਵਨ ਕਰ ਸਕਦੇ ਹਨ।

0 Comments
0

You may also like