
ਬਾਲੀਵੁੱਡ (Bollywood) ‘ਚ ਏਨੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਬੀਤੇ ਦਿਨੀਂ ਰਾਜ ਕੁਮਾਰ ਰਾਓ ਅਤੇ ਪੱਤਰਲੇਖਾ ਨੇ ਵਿਆਹ ਰਚਾਇਆ ਸੀ । ਇਸ ਤੋਂ ਬਾਅਦ ਅਦਾਕਾਰਾ ਸ਼ਰਧਾ ਆਰਿਆ ਨੇ ਵਿਆਹ ਕਰਵਾਇਆ ਹੈ। ਜਿਸ ਤੋਂ ਬਾਅਦ ਆਦਿਤਿਆ ਸੀਲ ਵੀ ਵਿਆਹ ਦੇ ਬੰਧਨ ‘ਚ ਬੱਝ ਗਏ ਹਨ । ਆਦਿਤਿਆ ਸੀਲ (aditya seal) ਨੇ ਆਪਣੀ ਲੰਬੇ ਸਮੇਂ ਤੋਂ ਗਰਲਫਰੈਂਡ ਰਹੀ ਅਨੁਸ਼ਕਾ ਰੰਜਨ (Anushka Ranjan) ਨਾਲ ਸੱਤ ਫੇਰੇ ਲਏ ਹਨ। ਆਦਿਤਿਆ ਸੀਲ ਅਤੇ ਅਨੁਸ਼ਕਾ ਰੰਜਨ ਦੇ ਵਿਆਹ ‘ਚ ਸਿਤਾਰਿਆਂ ਦਾ ਜਮਾਵੜਾ ਲੱਗਿਆ ਰਿਹਾ ।

ਹੋਰ ਪੜ੍ਹੋ : ਅਦਾਕਾਰ ਪੁਖਰਾਜ ਭੱਲਾ ਨੇ ਆਪਣੀ ਲਾੜੀ ਨਾਲ ਇੱਕ ਤੋਂ ਬਾਅਦ ਇੱਕ ਪੰਜਾਬੀ ਗੀਤਾਂ ’ਤੇ ਪਾਇਆ ਭੰਗੜਾ ਵੀਡੀਓ ਵਾਇਰਲ
ਬੀਤੇ ਦਿਨ ਦੋਵਾਂ ਨੇ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਅਦਾਕਾਰ ਨੇ ਆਪਣੇ ਵਿਆਹ ਦੇ ਲਈ ਗੋਲਡਨ ਰੰਗ ਦੀ ਸ਼ੇਰਵਾਨੀ ਅਤੇ ਅਤੇ ਸਫੇਦ ਰੰਗ ਦੀ ਪੱਗ ਅਤੇ ਗੋਲਡਨ ਕਲਰ ਦੀ ਸ਼ੇਰਵਾਨੀ ਪਾਈ ਸੀ ।ਜਿਸ ‘ਚ ਆਦਿਤਿਆ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ ।

ਦੋਵਾਂ ਦੇ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਨਵ-ਵਿਆਹੀ ਜੋੜੀ ਨੂੰ ਜੀਵਨ ਦੀ ਨਵੀਂ ਸ਼ੁਰੂਆਤ ਕਰਨ ‘ਤੇ ਵਧਾਈ ਦਿੱਤੀ । ਆਦਿਤਿਆ ਸੀਲ ਢੋਲ ਨਗਾਰਿਆਂ ਦੇ ਨਾਲ ਆਪਣੀ ਲਾੜੀ ਨੂੰ ਵਿਆਹੁਣ ਲਈ ਗਏ ਸਨ ।
View this post on Instagram
ਆਦਿਤਿਆ ਦੀ ਬਰਾਤ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਅਨੁਸ਼ਕਾ ਰੰਜਨ ਨੇ ਹਲਕੇ ਪਰਪਲ ਰੰਗ ਦਾ ਲਹਿੰਗਾ ਪਾਇਆ ਸੀ । ਆਦਿਤਿਆ ਸੀਲ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਸਟੂਡੈਂਟ ਆਫ ਦੀ ਈਅਰ, ਤੁਮ ਬਿਨ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ‘ਚ ਵੀ ਹੁਣ ਤੱਕ ਕਈ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਜਿਸ ‘ਚ ਪਰਮੀਸ਼ ਵਰਮਾ, ਪੁਖਰਾਜ ਭੱਲਾ ਸਣੇ ਕਈ ਕਲਾਕਾਰ ਸ਼ਾਮਿਲ ਹਨ ।