ਅਫਸਾਨਾ ਤੇ ਸਾਜ਼ ਆਪਣੇ ਹਨੀਮੂਨ ‘ਤੇ ਕਰ ਰਹੇ ਨੇ ਖੂਬ ਮਸਤੀ, ਦੁਬਈ ਦੇ ਬਜ਼ਾਰ ‘ਚ ਘੁੰਮਦਾ ਨਜ਼ਰ ਆਇਆ ਜੋੜਾ

Written by  Lajwinder kaur   |  March 28th 2022 02:31 PM  |  Updated: March 28th 2022 02:31 PM

ਅਫਸਾਨਾ ਤੇ ਸਾਜ਼ ਆਪਣੇ ਹਨੀਮੂਨ ‘ਤੇ ਕਰ ਰਹੇ ਨੇ ਖੂਬ ਮਸਤੀ, ਦੁਬਈ ਦੇ ਬਜ਼ਾਰ ‘ਚ ਘੁੰਮਦਾ ਨਜ਼ਰ ਆਇਆ ਜੋੜਾ

ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਨਵਾਂ ਵਿਆਹਿਆ ਜੋੜਾ ਅਫਸਾਨਾ ਤੇ ਸਾਜ਼ ਜੋ ਕਿ ਵਿਆਹ ਤੋਂ ਬਾਅਦ ਏਨੀਂ ਦਿਨੀਂ ਆਪਣਾ ਹਨੀਮੂਨ ਪੀਰੀਅਡ ਇਨਜੁਆਏ ਕਰ ਰਿਹਾ ਹੈ। ਜਿਸ ਕਰਕੇ ਇਹ ਲਵੀਡਬੀ ਕਪਲ ਦੁਬਈ ਪਹੁੰਚਿਆ ਹੋਇਆ ਹੈ। ਜਿੱਥੇ ਦੋਵੇਂ ਗਾਇਕ ਖੂਬ ਮਸਤੀ ਤੇ ਦੁਬਈ ਦੇ ਸੁੰਦਰ ਨਜ਼ਾਰਿਆਂ ਦਾ ਅਨੰਦ ਲੈ ਰਹੇ ਹਨ। ਅਫਸਾਨਾ ਨੇ ਆਪਣਾ ਇੱਕ ਕਿਊਟ ਜਿਹਾ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

ਹੋਰ  ਪੜ੍ਹੋ :  ਪ੍ਰੀਤੀ ਜ਼ਿੰਟਾ ਨੇ ਦਿਖਾਈ ਜੁੜਵਾ ਬੱਚਿਆਂ ਦੀ ਝਲਕ, ਮਾਂ ਨਾਲ ਪਹਿਲੇ IPL ਮੈਚ ਦਾ ਆਨੰਦ ਲੈਂਦੇ ਨਜ਼ਰ ਆਏ ਦੋਵੇਂ ਬੱਚੇ

Afsana Khan With husband image From instagram

ਇਸ ਵੀਡੀਓ ‘ਚ ਅਫਸਾਨਾ ਖ਼ਾਨ ਤੇ ਸਾਜ਼ ਦੁਬਈ ਦੇ ਬਜ਼ਾਰਾਂ ‘ਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ। ਦੋਵੇਂ ਇੱਕ-ਦੂਜੇ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਇੱਕ ਦੂਜੇ ਦੇ ਹੱਥਾਂ ‘ਚ ਹੱਥਾਂ ਪਾ ਕੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਜੋੜੀ ਦੀ ਤਾਰੀਫ ਕਰ ਰਹੇ ਹਨ।

afsana khan and saajz

ਹੋਰ  ਪੜ੍ਹੋ : ਪ੍ਰਿੰਸ ਕੰਵਲਜੀਤ ਨੇ ਸਾਂਝਾ ਕੀਤਾ ਆਪਣੀ ਫ਼ਿਲਮ ‘ਚੇਤਾ ਸਿੰਘ’ ਦਾ ਪੋਸਟਰ, ਜਾਣੋ ਕਿਹੜੇ-ਕਿਹੜੇ ਕਲਾਕਾਰ ਹੋਣਗੇ ਇਸ ਫ਼ਿਲਮ ‘ਚ ਸ਼ਾਮਿਲ

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਨੇ। ਉਹ ਤਿੱਤਲੀਆਂ, ਬਜ਼ਾਰ, ‘ਸ਼ੌਂਕ ਸੇ’, ਬਹਿਰੀ ਦੁਨੀਆ, ਕਮਾਰ ਕਰਤੇ ਹੋ, ਤੇਰੇ ਲਾਰੇ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਵੀ ਗੀਤ ਗਾ ਚੁੱਕੀ ਹੈ। ਦੱਸ ਦਈਏ ਸਾਜ਼ ਵੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network