ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਅਫਸਾਨਾ ਖ਼ਾਨ ਦਾ ਰੋ-ਰੋ ਬੁਰਾ ਹਾਲ, ਕਿਹਾ- 'ਯਾ ਰੱਬਾ ਸਾਡਾ ਭਰਾ ਵਾਪਿਸ ਦੇਦੇ'
ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਅਫਸਾਨਾ ਖ਼ਾਨ ਦਾ ਰੋ-ਰੋ ਬੁਰਾ ਹਾਲ, ਕਿਹਾ- 'ਯਾ ਰੱਬਾ ਸਾਡਾ ਭਰਾ ਵਾਪਿਸ ਦੇਦੇ'
ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਪਾਲੀਵੁੱਡ, ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੀਆਂ ਨਾਮੀ ਹਸਤੀਆਂ ਨੇ ਦੁੱਖ ਜਤਾਇਆ ਹੈ। ਮਹਿਜ਼ 28 ਸਾਲਾਂ ਦੀ ਉਮਰ ‘ਚ ਸਿੱਧੂ ਮੂਸੇਵਾਲਾ ਨੇ ਮਿਊਜ਼ਿਕ ਦੇ ਖੇਤਰ ‘ਚ ਸ਼ਾਨਦਾਰ ਨਾਮ ਬਣਾ ਲਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਦੇ ਖਬਰ ਸੁਣ ਕੇ ਅਫਸਾਨਾ ਖ਼ਾਨ ਦਾ ਰੋ-ਰੋ ਬੁਰਾ ਹਾਲ ਹੈ।

ਜਿਵੇਂ ਕਿ ਸਭ ਜਾਣਦੇ ਨੇ ਹੀ ਨੇ ਕਿ ਸਿੱਧੂ ਮੂਸੇਵਾਲਾ ਦੀ ਕੋਈ ਭੈਣ ਨਹੀਂ ਸੀ, ਪਰ ਉਸ ਨੇ ਅਫਸਾਨਾ ਖ਼ਾਨ ਨੂੰ ਭੈਣ ਬਣਾਇਆ ਹੋਇਆ ਸੀ। ਅਫਸਾਨਾ ਖ਼ਾਨ ਨੇ ਜਦੋਂ ਤੋਂ ਸਿੱਧੂ ਮੂਸੇਵਾਲਾ ਨੂੰ ਭਰਾ ਬਣਾਇਆ ਸੀ, ਤੱਦ ਤੋਂ ਹਰ ਸਾਲ ਰੱਖੜੀ ਬੰਨ ਸਿੱਧੂ ਦੇ ਘਰ ਜਾਂਦੀ ਸੀ।

ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਸਟੋਰੀਆਂ ਸਾਂਝੀਆਂ ਕੀਤੀਆਂ ਨੇ। ਜਿਸ ‘ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਦੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਕਿਹਾ ਦੱਸਿਆ ਹੈ ਕਿ ਜਿਸ ਦਿਨ ਦੀ ਮੌਤ ਹੋਈ ਹੈ ਉਸੀ ਰਾਤ ਉਹ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਗਏ ਸੀ। ਇਹ ਕਿਸੇ ਨੂੰ ਨਹੀਂ ਪਤਾ ਚੱਲ ਸਕਦਾ ਕਿ ਅਸੀਂ ਕੀ ਗੁਆਇਆ ਹੈ। ਇੱਕ ਹੋਰ ਪੋਸਟ ‘ਚ ਅਫਸਾਨਾ ਖ਼ਾਨ ਲਿਖਿਆ ਹੈ 'ਯਾ ਰੱਬਾ ਸਾਡਾ ਭਰਾ ਵਾਪਿਸ ਦੇਦੇ'।

ਦੱਸ ਦਈਏ ਸਿੱਧੂ ਮੂਸੇਵਾਲਾ ਤੇ ਅਫਸਾਨਾ ਖ਼ਾਨ ਦੇ ਕਈ ਡਿਊਟ ਸੌਂਗ ਆਏ ਸਨ। ਪਰ ਸਿੱਧੂ ਤੇ ਅਫਸਾਨਾ ਦੇ ‘ਧੱਕਾ’ ਗੀਤ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ ਸੀ। ਇਸ ਗੀਤ ਤੋਂ ਹੀ ਅਫਸਾਨਾ ਖ਼ਾਨ ਲਾਈਮ ਲਾਈਟ ‘ਚ ਆ ਗਈ ਸੀ। ਅਫਸਾਨਾ ਖ਼ਾਨ ਅਕਸਰ ਹੀ ਸਿੱਧੂ ਮੂਸੇਵਾਲਾ ਦੇ ਨਾਲ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਸੀ। ਉਨ੍ਹਾਂ ਨੇ ਪਿਛਲੇ ਸਾਲ ਸਿੱਧੂ ਮੂਸੇਵਾਲਾ ਦੇ ਬਰਥਡੇਅ ਉੱਤੇ ਸਿੱਧੂ ਮੂਸੇਵਾਲਾ ਨੂੰ ਸਟਾਰ ਡਿਜਾਇਨ ਵਾਲੀ ਰਿੰਗ ਵੀ ਗਿਫਟ ਕੀਤੀ ਸੀ।
ਹੋਰ ਪੜ੍ਹੋ : Sidhu Moosewala Cremation: 5911 ਟਰੈਕਟਰ 'ਤੇ ਹੋਵੇਗੀ ਸਿੱਧੂ ਮੂਸੇਵਾਲਾ ਦੀ ਅੰਤਿਮ ਵਿਦਾਈ
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
