ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਕਰਨ ਔਜਲਾ ਦਾ ਛਲਕਿਆ ਦਰਦ, ਕਹਿ- ‘ਮਾਂ ਪਿਉ ਤੋਂ ਪੁੱਤ ਜਾਂ ਪੁੱਤ ਤੋਂ ਮਾਂ ਪਿਉ ਦੇ ਵਿਛੋੜੇ ਮੈਂ ਬਹੁਤ ਨੇੜੇ ਤੋਂ ਮਹਿਸੂਸ...’

written by Lajwinder kaur | May 31, 2022

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਅੱਜ ਪੰਜ ਤੱਤਾਂ ‘ਚ ਵਲੀਨ ਹੋ ਜਾਣਗੇ। ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨ ਸਵੇਰੇ ਸਾਢੇ 8 ਵਜੇ ਤੋਂ ਸ਼ੁਰੂ ਹੋ ਗਏ ਨੇ, ਵੱਡੀ ਗਿਣਤੀ ਚ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ ਅੰਤਿਮ ਦਰਸ਼ਨਾਂ ਦੇ ਲਈ ਪਹੁੰਚ ਚੁੱਕੇ ਹਨ। ਦੱਸ ਦਈਏ ਅੰਤਿਮ ਸੰਸਕਾਰ ਦੁਪਹਿਰ 12 ਵਜੇ ਹੋਵੇਗਾ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਹੈ। ਜਿਸਦੇ ਚੱਲਦੇ ਗਾਇਕ ਕਰਨ ਔਜਲਾ ਦਾ ਦਰਦ ਵੀ ਝਲਕਿਆ ਹੈ।

Sidhu Moose Wala had also fired two shots in retaliation Image Source: Twitter

ਹੋਰ ਪੜ੍ਹੋ : ਗੁਰਦਾਸ ਮਾਨ ਵੀ ਹੋਏ ਭਾਵੁਕ, ਕਿਹਾ- ‘ਸਿੱਧੂ ਮੂਸੇਵਾਲਾ ਦੇ ਨਾਮ ਦਾ ਸਿਤਾਰਾ ਹਮੇਸ਼ਾ ਚਮਕਦਾ ਰਹੇਗਾ’

Sidhu Moose Wala Funeral Live Updates: '295' singer to be cremated at his farm

ਗਾਇਕ ਕਰਨ ਔਜਲਾ ਨੇ ਸਿੱਧੂ ਮੂਸੇਵਾਲੇ ਲਈ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਪੋਸਟ ਪਾ ਕੇ ਦੁੱਖ ਸ਼ੇਅਰ ਕੀਤਾ ਹੈ।  ਉਨ੍ਹਾਂ ਨੇ ਇੱਕ ਲੰਬੀ ਚੌੜੀ ਪੋਸਟ ਪਾਈ ਹੈ। ਜਿਸ ਚ ਉਨ੍ਹਾਂ ਨੇ ਲਿਖਿਆ ਹੈ ਕਿ ਕੁਝ ਵੀ ਕਰਨ ਨੂੰ ਜਾਂ ਕਹਿਣ ਨੂੰ ਦਿਲ ਨਹੀਂ ਕਰ ਰਿਹਾ...ਪਤਾ ਨਹੀਂ ਕਦੇ ਕਰੋਗਾ ਜਾਂ ਨਹੀਂ...

‘ਮਾਂ ਪਿਓ ਦੀ ਬਹੁਤ ਯਾਦ ਆ ਰਹੀ ਹੈ...ਸੱਚੀ ਦੱਸਦਾ ਤਾਂ ਸਭ ਕੁਝ ਛੱਡ ਕੇ ਬੈਠ ਜਾਣ ਦਾ ਦਿਲ ਕਰ ਰਿਹਾ ਹੈ ਬਸ...ਮਾਂ ਪਿਉ ਤੋਂ ਪੁੱਤ ਜਾਂ ਪੁੱਤ ਤੋਂ ਮਾਂ ਪਿਉ ਦੇ ਵਿਛੋੜੇ ਨੂੰ ਮੈਂ ਬਹੁਤ ਨੇੜੇ ਤੋਂ ਮਹਿਸੂਸ ਕਰਿਆ ਤੇ ਇਸ ਦੇ ਦੁੱਖ ਨੂੰ ਮੈਂ ਬਿਆਨ ਨਹੀਂ ਕਰ ਸਕਦਾ...’

ਉਨ੍ਹਾਂ ਨੇ ਅੱਗੇ ਲਿਖਿਆ ਹੈ-‘ਥੋੜਾ ਤਰਸ ਕਰੋ ਸਾਡੇ ਸਾਰਿਆਂ ਤੇ...ਪਰਮਾਤਮਾ ਮਿਹਰ ਕਰੇ ਸਾਡੇ ਸਾਰਿਆਂ ਤੇ ਬਸ ਇਹੀ ਕਹਿ ਸਕਦਾ ਹਾਂ..’

singer-sidhu-moosewala-with father 3

ਦੱਸ ਦਈਏ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਇੱਕ ਦੂਜੇ ਨੂੰ ਸਟੇਜਾਂ ਤੇ ਗੀਤਾਂ ਦੇ ਰਾਹੀ ਰਿਪਲਾਈਜ਼ ਦਿੰਦੇ ਰਹਿੰਦੇ ਸਨ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੇ ਫੈਨਜ਼ ਤੇ ਕਰਨ ਔਜਲਾ ਵਿਚਕਾਰ ਨੋਕ-ਝੋਕ ਦੇਖਣ ਨੂੰ ਮਿਲਦੀ ਰਹਿੰਦੀ ਸੀ। ਦੋਵਾਂ ਗਾਇਕਾਂ ਦੀ ਇਹ ਖ਼ਾਸ ਗੱਲ ਸੀ ਕਿ ਦੋਵਾਂ ਗਾਇਕ ਖੁਦ ਹੀ ਆਪਣਾ ਲਿਖਿਆ ਗਾਉਂਦੇ ਸੀ। ਦੋਵਾਂ ਗਾਇਕਾਂ ਦੀ ਚੰਗੀ ਫੈਨ ਫਾਲਵਿੰਗ ਰਹੀ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁੱਖੀ AP Dhillon, ਲੰਬੀ ਚੌੜੀ ਪੋਸਟ ਪਾ ਕੇ ਦੱਸਿਆ ਪੰਜਾਬੀ ਸਿੰਗਰਾਂ ਦੀ ਮੁਸ਼ਕਿਲ ਜ਼ਿੰਦਗੀ ਦਾ ਕੌੜਾ ਸੱਚ

You may also like