ਗੁਰਦਾਸ ਮਾਨ ਵੀ ਹੋਏ ਭਾਵੁਕ, ਕਿਹਾ- ‘ਸਿੱਧੂ ਮੂਸੇਵਾਲਾ ਦੇ ਨਾਮ ਦਾ ਸਿਤਾਰਾ ਹਮੇਸ਼ਾ ਚਮਕਦਾ ਰਹੇਗਾ’

written by Lajwinder kaur | May 30, 2022

Sidhu Moosewala murder:  28 ਸਾਲਾ ਸਿੱਧੂ ਮੂਸੇਵਾਲਾ ਜਿਸ ਦੀ ਬੀਤੇ ਦਿਨੀਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸਿੱਧੂ ਮੂਸੇਵਾਲਾ ਦੀ ਮੌਤ ਦੇ ਖਬਰ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਰਿਵਾਰ ਦੇ ਨਾਲ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ ਇਸ ਸਮੇਂ ਵੱਡੇ ਸਦਮੇ ‘ਚੋਂ ਲੰਘ ਰਹੇ ਹਨ। ਅਜਿਹੇ ‘ਚ ਬਾਲੀਵੁੱਡ ਜਗਤ ਤੋਂ ਲੈ ਕੇ ਪਾਲੀਵੁੱਡ ਜਗਤ ਦੇ ਸਾਰੇ ਹੀ ਲਗਪਗ ਸਾਰੇ ਹੀ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਜਤਾਇਆ ਹੈ। ਪੰਜਾਬੀ ਮਿਊਜ਼ਿਕ ਜਗਤ ਦੇ ਬਾਬਾ ਬੋਹੜ ਗੁਰਦਾਸ ਮਾਨ ਸਾਬ੍ਹ ਨੇ ਵੀ ਭਾਵੁਕ ਪੋਸਟ ਪਾਈ ਹੈ।

ਹੋਰ ਪੜ੍ਹੋ : ਗਿੱਪੀ ਗਰੇਵਾਲ ਤੋਂ ਲੈ ਕੇ ਸ਼ਹਿਨਾਜ਼ ਗਿੱਲ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਜਤਾਇਆ ਦੁੱਖ

Image Source: Twitterਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਿੱਧੂ ਮੂਸੇਵਾਲਾ ਦੇ ਬਚਪਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਰੰਗ ਬਰੰਗੀਆਂ ਯਾਦਾਂ ਛੱਡਕੇ, ਵਿਲਕਦੀਆਂ ਫਰਿਯਾਦ ਛੱਡਕੇ, ਗੀਤਾਂ ਵਿੱਚ ਆਵਾਜ਼ ਛੱਡਕੇ, ਛੱਡਕੇ ਦੁਨੀਆ ਦਾਰੀ ਪੰਛੀ ਉੱਡ ਗਏ ਨੇ...ਰੱਬ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ, ਤੇ ਉਸਦੇ ਚਾਹੁਣ ਵਾਲੇ ਲੱਖਾਂ ਕਰੋੜ ਫੈਨਜ਼ ਨੂੰ ਹਿੰਮਤ ਬਖਸ਼...ਸਿੱਧੂ ਮੂਸੇਵਾਲਾ ਦਾ ਨਾਮ ਦਾ ਸਿਤਾਰਾ ਹਮੇਸ਼ਾ ਚਮਕਦਾ ਰਹੇਗਾ’।

Sidhu Moose Wala Death: Lawrence Bishnoi Group claims responsibility for killing

ਇਸ ਤਸਵੀਰ ‘ਚ ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦੇ ਨਾਲ ਨਜ਼ਰ ਆ ਰਿਹਾ ਹੈ। ਬਚਪਨ ਦੀ ਇਹ ਖ਼ੂਬਸੂਰਤ ਤਸਵੀਰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਹਨ।

Sidhu Moose Wala death: From Gippy Grewal to Shehnaaz Gill, Punjabi film industry expresses shock

ਦੱਸ ਦਈਏ ਸ਼ੁਭਦੀਪ ਸਿੰਘ ਸਿੱਧੂ ਆਪਣੇ ਸਟੇਜੀ ਨਾਂ ਸਿੱਧੂ ਮੂਸੇਵਾਲਾ ਨਾਲ ਮਸ਼ਹੂਰ ਸਨ। ਉਸ ਨੇ ਆਪਣੇ ਨਾਮ ਨਾਲ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਮੂਸੇ ਦੇ ਨਾਮ ਜੁੜਿਆ ਸੀ। ਦੱਸ ਦੇਈਏ ਕਿ ਨਿੱਕੀ ਉਮਰ ‘ਚ ਹੀ ਸ਼ੁਭਦੀਪ ਸਿੰਘ ਸਿੱਧੂ ਯਾਨੀਕਿ ਸਿੱਧੂ ਮੂਸੇਵਾਲਾ ਨੇ ਕਾਫੀ ਸ਼ੋਹਰਤ ਹਾਸਿਲ ਕਰ ਲਈ ਸੀ। ਦੇਸ਼ ਤੋਂ ਲੈ ਕੇ ਵਿਦੇਸ਼ਾਂ ਦਾ ਉਸਦੀ ਫੈਨ ਫਾਲਿੰਗ ਸੀ।

ਹੋਰ ਪੜ੍ਹੋ : ਨਹੀਂ ਰਹੇ ਸਿੱਧੂ ਮੂਸੇਵਾਲਾ, ਇੰਸਟਾਗ੍ਰਾਮ ਅਕਾਉਂਟ ‘ਤੇ ਸਿੱਧੂ ਮੂਸੇਵਾਲਾ ਛੱਡ ਗਏ ਆਪਣਾ ਅਖੀਰਲਾ ਗੀਤ ‘LEVELS’

 

 

View this post on Instagram

 

A post shared by Gurdas Maan (@gurdasmaanjeeyo)

You may also like