ਨਹੀਂ ਰਹੇ ਸਿੱਧੂ ਮੂਸੇਵਾਲਾ, ਇੰਸਟਾਗ੍ਰਾਮ ਅਕਾਉਂਟ ‘ਤੇ ਸਿੱਧੂ ਮੂਸੇਵਾਲਾ ਛੱਡ ਗਏ ਆਪਣਾ ਅਖੀਰਲਾ ਗੀਤ ‘LEVELS’

written by Lajwinder kaur | May 29, 2022

Sidhu Moosewala Murder: ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜੀ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਨਹੀਂ ਰਹੇ । ਅਣਪਛਾਤਿਆਂ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਦਾ ਛਲਕਿਆ ਦਰਦ, ਕਿਹਾ 'ਮੇਰੇ ਪੁੱਤ ਨੂੰ ਭਗਵੰਤ ਮਾਨ ਨੇ ਮਰਵਾਇਆ'

sidhu moosewala mother

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪਿੰਡ ਜਵਾਹਰਕੇ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਈਰਿੰਗ ਕੀਤੀ ਗਈ ਹੈ। ਖਬਰਾਂ ਦੇ ਮੁਤਾਬਿਕ 8 ਤੋਂ 10 ਗੋਲੀਆਂ ਲੱਗੀਆਂ ਨੇ ਸਿੱਧੂ ਮੂਸੇਵਾਲਾ। ਮਾਨਸਾ ਹਸਪਤਾਲ ‘ਚ ਜ਼ਖਮੀ ਸਿੱਧੂ ਮੂਸਾਵਾਲਾ ਨੂੰ ਲੈ ਜਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

Sidhu Moose Wala Death News Live Updates: Punjab mourns sudden demise of Punjabi singer

ਸਿੱਧੂ ਮੂਸੇਵਾਲ ਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਸਿੱਧੂ ਮੂਸੇਵਾਲਾ ਦੇ ਫੈਨਜ਼ ਸਦਮੇ ‘ਚ ਹਨ। ਪੰਜਾਬੀ ਮਿਊਜ਼ਿਕ ਜਗਤ ‘ਚ ਵੀ ਸੋਗ ਦੀ ਲਹਿਰ ਛਾ ਗਈ ਹੈ।

Sidhu Moose Wala Death

ਉਨ੍ਹਾਂ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਹਾਲ ਹੀ ‘ਚ ਆਏ ਗੀਤ ਲੈਵਲ ਦਾ ਵੀਡੀਓ ਪੋਸਟ ਕੀਤਾ ਸੀ। ਜੋ ਕਿ ਹੁਣ ਉਨ੍ਹਾਂ ਦਾ ਅਖਿਰਲੀ ਪੋਸਟ ਬਣ ਕੇ ਰਹਿ ਗਈ ਹੈ। ਦੱਸ ਦਈਏ LEVELS ਗੀਤ ਨੂੰ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਨੇ ਮਿਲਕੇ ਗਾਇਆ ਸੀ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਹਨ। ਹੁਣ LEVELS ਗੀਤ ਸਿੱਧੂ ਦਾ ਅਖੀਰਲਾ ਗੀਤ ਹੈ ਜੋ ਕਿ ਉਹ ਦਰਸ਼ਕਾਂ ਦੀ ਝੋਲੀ ਪਾ ਕੇ ਗਾਏ ਹਨ।

ਦੱਸ ਦਈਏ ਸ਼ੁਭਦੀਪ ਸਿੰਘ ਸਿੱਧੂ ਆਪਣੇ ਸਟੇਜੀ ਨਾਂ ਸਿੱਧੂ ਮੂਸੇਵਾਲਾ ਨਾਲ ਮਸ਼ਹੂਰ ਸਨ। ਉਹ ਕਈ ਹਿੱਟ ਗੀਤ ਦੇ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਰਹੇ ਸਨ। ਉਹ ਅਖੀਰਲੀ ਵਾਰ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ‘ਚ ਨਜ਼ਰ ਆਏ ਸੀ।

ਹੋਰ ਪੜ੍ਹੋ :ਬਿੰਨੂ ਢਿੱਲੋਂ ਦੇ ਮਰਹੂਮ ਪਿਤਾ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਏ ਪੰਜਾਬੀ ਕਲਾਕਾਰ, ਅਦਾਕਾਰ ਦਾ ਦੁੱਖ ਕੀਤਾ ਸਾਂਝਾ

 

You may also like