ਗਿੱਪੀ ਗਰੇਵਾਲ ਤੋਂ ਲੈ ਕੇ ਸ਼ਹਿਨਾਜ਼ ਗਿੱਲ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਜਤਾਇਆ ਦੁੱਖ
ਗਿੱਪੀ ਗਰੇਵਾਲ ਤੋਂ ਲੈ ਕੇ ਸ਼ਹਿਨਾਜ਼ ਗਿੱਲ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਜਤਾਇਆ ਦੁੱਖ
Sidhu Moosewala No More: 29 ਮਈ ਦਾ ਢੱਲਦਾ ਸੂਰਜ ਜਾਂਦੇ-ਜਾਂਦੇ ਪੰਜਾਬੀ ਮਿਊਜ਼ਿਕ ਦਾ ਇੱਕ ਨਾਮੀ ਸਿਤਾਰਾ ਵੀ ਆਪਣੇ ਨਾਲ ਲੈ ਗਿਆ। ਜੀ ਹਾਂ ਮੰਦਭਾਗੀ ਖਬਰ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ, ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਖਬਰ ਤੋਂ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਮਿਊਜ਼ਿਕ ਜਗਤ ‘ਚ ਸੋਗ ਦੀ ਲਹਿਰ ਪਸਰ ਗਈ ਹੈ। ਗਿੱਪੀ ਗਰੇਵਾਲ ਤੋਂ ਲੈ ਕੇ ਸ਼ਹਿਨਾਜ਼ ਗਿੱਲ, ਕਪਿਲ ਸ਼ਰਮਾ ਤੇ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੇ ਦੁੱਖ ਜਤਾਇਆ ਹੈ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਦਾ ਛਲਕਿਆ ਦਰਦ, ਕਿਹਾ 'ਮੇਰੇ ਪੁੱਤ ਨੂੰ ਭਗਵੰਤ ਮਾਨ ਨੇ ਮਰਵਾਇਆ'
Image Source: Twitter
ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਸ਼ੇਅਰ ਕਰਕੇ ਲਿਖਿਆ ਹੈ- ‘ਵਾਹਿਗੁਰੂ ਜੀ #sidhumoosewala’। ਬਿੰਨੂ ਢਿੱਲੋਂ ਨੇ ਵੀ ਲਿਖਿਆ ਹੈ- ਬਹੁਤ ਹੀ ਦੁੱਖਦਾਇਕ.. RIP’। ਗਾਇਕ ਤਰਸੇਮ ਜੱਸੜ ਨੇ ਸਿੱਧੂ ਮੂਸੇਵਾਲਾ ਦੀ ਆਪਣੀ ਮਾਂ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਦੁੱਖ ਜਤਾਇਆ ਹੈ।
Image Source: Twitter
ਸ਼ਹਿਨਾਜ਼ ਗਿੱਲ ਨੇ ਵੀ ਟਵਿੱਟਰ ਉੱਤੇ ਟਵੀਟ ਪਾ ਕੇ ਲਿਖਿਆ ਹੈ- ਕਿਸੇ ਦਾ ਜਵਾਨ ਧੀ ਜਾਂ ਪੁੱਤ ਇਸ ਦੁਨੀਆ ਤੋਂ ਚਲਾ ਜਾਵੇ, ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ ਦੁਨੀਆ ‘ਤੇ, Waheguruji mehar kareyo?? #sidhumoosewala’
Image Source: Twitter
ਕਪਿਲ ਸ਼ਰਮਾ ਨੇ ਵੀ ਟਵਿੱਟਰ ਉੱਤੇ ਟਵੀਟ ਕਰਦੇ ਹੋਏ ਲਿਖਿਆ ਹੈ- ‘Satnam shri waheguru ?ਬਹੁਤ ਹੀ ਹੈਰਾਨ ਅਤੇ ਦੁੱਖ ਭਰੀ ਖਬਰ, ਬਹੁਤ ਵਧੀਆ ਸਿੰਗਰ ਤੇ ਬਹੁਤ ਵਧੀਆ ਇਨਸਾਨ, may god give the strengths to his family ? #sidhumoosewala’
ਇਸ ਤੋਂ ਇਲਾਵਾ ਕ੍ਰਿਕੇਟਰ ਹਰਭਜਨ ਸਿੰਘ, ਕੌਰ ਬੀ, ਜਸਬੀਰ ਜੱਸੀ, ਰਣਜੀਤ ਬਾਵਾ, ਗੈਰੀ ਸੰਧੂ, ਹਿਮਾਂਸ਼ੀ ਖੁਰਾਣਾ, ਰੇਸ਼ਮ ਸਿੰਘ ਅਨਮੋਲ, ਮੈਂਡੀ ਤੱਖਰ, ਮਿਸ ਪੂਜਾ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਜਤਾਇਆ ਹੈ।
ਹੋਰ ਪੜ੍ਹੋ : ਨਹੀਂ ਰਹੇ ਸਿੱਧੂ ਮੂਸੇਵਾਲਾ, ਇੰਸਟਾਗ੍ਰਾਮ ਅਕਾਉਂਟ ‘ਤੇ ਸਿੱਧੂ ਮੂਸੇਵਾਲਾ ਛੱਡ ਗਏ ਆਪਣਾ ਅਖੀਰਲਾ ਗੀਤ ‘LEVELS’
Satnam shri waheguru ? very shocking n very sad, a great artist n a wonderful human being, may god give the strengths to his family ? #sidhumoosewala pic.twitter.com/hfMDxxxBRt
— Kapil Sharma (@KapilSharmaK9) May 29, 2022
Kise da jawaan dhee ya putt es duniya toh chala jaave, es toh vadda dukh koi nhi ho sakda duniya te. Waheguruji mehar kareyo?? #sidhumoosewala
— Shehnaaz Gill (@ishehnaaz_gill) May 29, 2022
View this post on Instagram
View this post on Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
