ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁੱਖੀ AP Dhillon, ਲੰਬੀ ਚੌੜੀ ਪੋਸਟ ਪਾ ਕੇ ਦੱਸਿਆ ਪੰਜਾਬੀ ਸਿੰਗਰਾਂ ਦੀ ਮੁਸ਼ਕਿਲ ਜ਼ਿੰਦਗੀ ਦਾ ਕੌੜਾ ਸੱਚ

written by Lajwinder kaur | May 30, 2022

ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਹੈ। ਮਰਹੂਮ ਸਿੱਧੂ ਪਹਿਲਾ ਸਿੰਗਰ ਹੋਣ ਜਿਸ ਦੀ ਮੌਤ ਉੱਤੇ ਪਾਲੀਵੁੱਡ, ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੀਆਂ ਨਾਮੀ ਹਸਤੀਆਂ ਨੇ ਦੁੱਖ ਜਤਾਇਆ ਹੈ। ਮਿਊਜ਼ਿਕ ਦੇ ਸਫਰ ਚ ਸਿੱਧੂ ਮੂਸੇਵਾਲਾ ਬਹੁਤ ਅੱਗੇ ਵੱਧ ਰਿਹਾ ਸੀ। ਮਹਿਜ਼ 28 ਸਾਲਾਂ ਦੀ ਉਮਰ ਚ ਸਿੱਧੂ ਮੂਸੇਵਾਲਾ ਨੇ ਮਿਊਜ਼ਿਕ ਦੇ ਖੇਤਰ ਚ ਸ਼ਾਨਦਾਰ ਨਾਮ ਬਣਾ ਲਿਆ ਸੀ। ਸਿੱਧੂ ਦੀ ਮੌਤ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਏ.ਪੀ ਢਿੱਲੋਂ ਨੇ ਦੁੱਖ ਜਤਾਇਆ ਹੈ।

image From instagramਹੋਰ ਪੜ੍ਹੋ : ਗੁਰਦਾਸ ਮਾਨ ਵੀ ਹੋਏ ਭਾਵੁਕ, ਕਿਹਾ- ‘ਸਿੱਧੂ ਮੂਸੇਵਾਲਾ ਦੇ ਨਾਮ ਦਾ ਸਿਤਾਰਾ ਹਮੇਸ਼ਾ ਚਮਕਦਾ ਰਹੇਗਾ’

ਗਾਇਕ ਏ.ਪੀ ਢਿੱਲੋਂ ਨੇ ਵੀ ਆਪਣਾ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ ਹੈ-‘ਬਹੁਤੇ ਲੋਕ ਕਦੇ ਨਹੀਂ ਜਾਣਦੇ ਹੋਣਗੇ ਕਿ ਤੁਸੀਂ ਇੱਕ ਪੰਜਾਬੀ ਕਲਾਕਾਰ ਵਜੋਂ ਪਰਦੇ ਦੇ ਪਿੱਛੇ ਕੀ ਸਾਹਮਣਾ ਕੀਤਾ ਹੈ। ਨਿਰੰਤਰ ਨਿਰਣਾ, ਨਫ਼ਰਤ ਵਾਲੀਆਂ ਟਿੱਪਣੀਆਂ, ਸਾਡੇ ਵਰਗੇ ਲੋਕਾਂ ਪ੍ਰਤੀ ਨਕਾਰਾਤਮਕ ਊਰਜਾ, ਜੋ ਸਿਰਫ਼ ਉਹੀ ਕਰਦੇ ਹਨ ਜੋ ਉਹ ਪਸੰਦ ਕਰਦੇ ਹਨ।

sidhu moose wala death ap dhillon

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਹਮੇਸ਼ਾ ਸਿੱਧੂ ਮੂਸੇਵਾਲਾ ਦੇ ਅੱਗੇ ਵੱਧਣ ਤੋਂ ਪ੍ਰੇਰਿਤ ਰਿਹਾ ਹਾਂ। ਉਸ ਨੇ ਇਸ ਨੂੰ ਆਸਾਨ ਹੋਣ ਦਿਖਾਇਆ ਹੈ...ਉਹ ਆਪਣੇ ਆਪ ਨਾਲ ਹਮੇਸ਼ਾ ਸੱਚਾ ਰਿਹਾ ਹੈ....ਅੱਜ ਮੈਂ ਉਸਦੇ ਪਰਿਵਾਰ ਅਤੇ ਸਾਡੇ ਸਮਾਜ ਲਈ ਪ੍ਰਾਰਥਨਾ ਕਰਦਾ ਹਾਂ...ਸਾਨੂੰ ਬਿਹਤਰ ਕਰਨ ਦੀ ਲੋੜ ਹੈ..’।

Sidhu-Moosewala ,

ਏ.ਪੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੋ ਸਟੋਰੀਆਂ ਸ਼ੇਅਰ ਕੀਤੀਆਂ ਸਨ। ਪਹਿਲੀ ਚ ਸਿੱਧੂ ਮੂਸੇਵਾਲਾ ਦੀ ਤਸਵੀਰ ਜਿਸ ਨੂੰ ਟੁੱਟੇ ਹੋਏ ਦਿਲ ਦੇ ਨਾਲ ਸਾਂਝਾ ਕੀਤਾ ਤੇ ਦੂਜੀ ਪੋਸਟ ਚ ਉਸ ਨੇ ਗਾਇਕ ਦੀ ਜ਼ਿੰਦਗੀ ਦਾ ਕੋੜਾ ਸੱਚ ਦੱਸਿਆ ਕਿ, ਉਨ੍ਹਾਂ ਨੂੰ ਬਤੌਰ ਸਿੰਗਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ 'ਤੇ ਗ੍ਰੈਮੀ ਅਵਾਰਡ ਜੇਤੂ ਬਰਨਾ ਬੁਆਏ ਨੂੰ ਵੀ ਲੱਗਾ ਸਦਮਾ, ਕਿਹਾ ‘ਆਪਾਂ ਸਵਰਗ ‘ਚ ਆਪਣੀ ਮਿਕਸਟੇਪ ਪੂਰੀ ਕਰਾਂਗੇ’

You may also like